ਲੰਡਨ (ਬਿਊਰੋ)— ਭਾਰਤ ਦੀ ਮੈਸੁਰ ਰਿਆਸਤ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੀ ਇਕ ਫਲਿੰਟਲੌਕ ਗਨ ਅਤੇ ਸੋਨੇ ਨਾਲ ਮੜੀ ਤਲਵਾਰ ਸਮੇਤ 8 ਦੁਰਲੱਭ ਹਥਿਆਰਾਂ ਦੀ 26 ਮਾਰਚ ਨੂੰ ਇੰਗਲੈਂਡ ਵਿਚ ਨੀਲਾਮੀ ਹੋਵੇਗੀ। ਟੀਪੂ ਸੁਲਤਾਨ ਦੇ ਸ਼ਾਨਦਾਰ ਹਥਿਆਰਘਰ ਦਾ ਹਿੱਸਾ ਰਹੇ ਇਨ੍ਹਾਂ ਹਥਿਆਰਾਂ ਨੂੰ ਬਰਕਸ਼ਾਇਰ ਦੇ ਇੰਗਲਿਸ਼ ਕਾਊਂਟੀ ਵਿਚ ਇਕ ਜੋੜੇ ਨੇ ਆਪਣੇ ਚੁਬਾਰੇ ਵਿਚੋਂ ਲੱਭਿਆ ਸੀ। ਇਕ ਨੀਲਾਮੀਕਰਤਾ ਕੰਪਨੀ ਇਨ੍ਹਾਂ ਹਥਿਆਰਾਂ ਨੂੰ ਵੱਖ-ਵੱਖ ਪੇਸ਼ ਕਰੇਗੀ। ਕਿਉਂਕਿ ਇਹ ਖਾਸ ਹਥਿਆਰ ਹਨ ਇਸ ਲਈ ਇਨ੍ਹਾਂ ਦੀ ਕੋਈ ਮੁੱਢਲੀ ਬੋਲੀ ਵੀ ਨਹੀਂ ਰੱਖੀ ਗਈ ਹੈ।
'ਮੈਸੂਰ ਟਾਈਗਰ' ਦੇ ਨਾਲ ਨਾਲ ਮਸ਼ਰੂਹ ਸੁਲਤਾਨ ਦੀ ਸਾਲ 1799 ਵਿਚ ਸੇਰਿੰਗਾਪਟਨਮ ਵਿਚ ਯੁੱਧ ਦੌਰਾਨ ਮੌਤ ਹੋ ਗਈ ਸੀ। ਇਸ ਮਗਰੋਂ ਈਸਟ ਇੰਡੀਆ ਕੰਪਨੀ ਦੇ ਮੇਜਰ ਥਾਮਸ ਹਾਰਟ ਇਨ੍ਹਾਂ ਹਥਿਆਰਾਂ ਨੂੰ ਆਪਣੇ ਨਾਲ ਲੈ ਗਏ ਸਨ। ਹਥਿਆਰਾਂ ਦੀ ਨੀਲਾਮੀ ਦੇ ਮਾਹਰ ਅਤੇ ਐਨਥਨੀ ਕ੍ਰਿਬ ਲਿਮੀਟਿਡ ਦੇ ਮਾਲਕ ਐਨਥਨੀ ਕ੍ਰਿਬ ਨੇ ਕਿਹਾ,''ਇਹ ਬਹੁਤ ਸ਼ਾਨਦਾਰ ਖੋਜ ਹੈ। ਇਹ ਹਥਿਆਰ ਬਰਕਸ਼ਾਇਰ ਦੇ ਸਧਾਰਨ ਪਰਿਵਾਰ ਦੇ ਚੁਬਾਰੇ ਵਿਚ 220 ਸਾਲ ਤੱਕ ਪਏ ਰਹੇ।'' ਉਨ੍ਹਾਂ ਨੇ ਕਿਹਾ,''ਇਹ ਪਰਿਵਾਰ ਲਾਲਚੀ ਨਹੀਂ ਹੈ। ਉਸ ਨੂੰ ਆਸ ਹੈ ਕਿ ਇਹ ਹਥਿਆਰ ਭਾਰਤ ਵਾਪਸ ਜਾਣਗੇ। ਸ਼ਾਇਦ ਕੋਈ ਮਿਊਜ਼ੀਅਮ ਇਸ ਨੂੰ ਖਰੀਦ ਲਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਪ੍ਰੇਰਣਾ ਲੈਣਗੀਆਂ।''
ਭਾਰਤੀ ਮੂਲ ਦੇ ਮੈਥੇਮੈਟਿਕਸ ਨੇ US ਯੂਨੀਵਰਸਿਟੀ ਨੂੰ ਦਾਨ ਕੀਤੇ 10 ਲੱਖ ਅਮਰੀਕੀ ਡਾਲਰ
NEXT STORY