ਵਾਸ਼ਿੰਗਟਨ— ਨਾਸਾ ਦੀ ਸਾਬਕਾ ਪੁਲਾੜ ਯਾਤਰੀ ਮੈਰੀ ਏਲੇਨ ਨੇ ਕਿਹਾ ਕਿ ਸਪੇਸ ਟੂਰਿਜ਼ਮ ਨਾਲ ਵਾਤਾਵਰਣ ਨੂੰ ਖਤਰਾ ਨਹੀਂ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਮਰੀਕੀ ਸਪੇਸ ਏਜੰਸੀ ਪਹਿਲਾਂ ਤੋਂ ਹੀ ਵਾਤਾਵਰਣ ਦੇ ਅਨੁਕੂਲ ਪ੍ਰਣਾਲੀ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ-ਸੁਲਤਾਨ 'ਚ ਅਮਰੀਕੀ ਦੂਤ ਘਰ 'ਚ ਮੀਡੀਆ ਨੂੰ ਦੱਸਿਆ ਕਿ ਕਾਫੀ ਚੀਜ਼ਾਂ ਵਾਤਾਵਰਣ ਨੂੰ ਪ੍ਰਭਾਵਿਤ ਕਰਦੀਆਂ ਹਨ, ਅਸੀਂ ਹਰ ਸਾਲ ਇੰਨੀਆਂ ਵੱਧ ਸਪੇਸ ਟੂਰਿਜ਼ਮ ਉਡਾਣਾਂ ਭਰ ਰਹੇ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਵਾਤਾਵਰਣ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਨਾਸਾ ਈਂਧਨ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ, ਜੋ ਵਾਤਾਵਰਣ ਲਈ ਘੱਟ ਹਾਨੀਕਾਰਕ ਹੋਵੇਗਾ। ਇਸ ਦੇ ਨਾਲ ਹੀ ਮੈਰੀ ਨੇ ਇਹ ਵੀ ਦੱਸਿਆ ਕਿ ਨਾਸਾ ਇਸ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਾਫੀ ਜ਼ਿਆਦਾ ਪੈਸੇ ਖਰਚ ਕਰ ਰਹੀ ਹੈ। 'ਐਫੇ ਨਿਊਜ਼' ਦੀ ਰਿਪੋਰਟ ਮੁਤਾਬਕ ਸਾਲ 2001 ਤੋਂ 2009 ਦੇ ਦਰਮਿਆਨ ਕੁਲ 7 ਯਾਤਰੀਆਂ ਨੇ ਕੌਮਾਂਤਰੀ ਸਪੇਸ ਸਟੇਸ਼ਨ ਦੀ ਯਾਤਰਾ ਕੀਤੀ। ਇਨ੍ਹਾਂ 'ਚੋਂ ਪਹਿਲੇ ਸਨ ਅਮਰੀਕੀ ਬਿਜ਼ਨੈੱਸਮੈਨ ਡੇਨਿਸ ਟੀਟੋ, ਜਿਨ੍ਹਾਂ ਨੇ ਇਸ ਲਈ 2 ਕਰੋੜ ਡਾਲਰ ਦਾ ਭੁਗਤਾਨ ਕੀਤਾ। ਸਾਲ 2009 'ਚ ਕੈਨੇਡਾਈ ਵਪਾਰੀ ਗੀ ਲੇਲੀਬੇਰਟੇ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਯਾਤਰਾ ਕੀਤੀ। ਦੋਵਾਂ ਨੇ ਹੀ ਅਮਰੀਕਾ 'ਚ ਸਥਿਤ ਇਕ ਫਰਮ ਸਪੇਸ ਅਡਵੈਂਚਰਸ ਲਿਮਟਿਡ ਦੇ ਮਾਧਿਅਮ ਰਾਹੀਂ ਆਪਣੀ ਇਸ ਯਾਤਰਾ ਦੀ ਬੁਕਿੰਗ ਕੀਤੀ। ਨਾਸਾ ਦੇ ਪੁਲਾੜ ਸ਼ਟਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਰੂਸ ਦਾ ਸੋਯੁਜ ਧਰਤੀ ਅਤੇ ਪੁਲਾੜ ਦਰਮਿਆਨ ਇਕ ਲਿੰਕ ਬਣ ਗਿਆ, ਜਿਸ ਤੋਂ ਬਾਅਦ ਰੂਸ ਅਤੇ ਅਮਰੀਕਾ ਨੇ ਸਾਲ 2011 'ਚ ਸਪੇਸ ਟੂਰਿਜ਼ਮ ਨੂੰ ਰੱਦ ਕਰਨ ਦਾ ਫੈਸਲਾ ਲਿਆ। ਹਾਲ ਹੀ 'ਚ ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਅਤੇ ਸਪੇਸ ਅਡਵੈਂਚਰਸ ਨੇ ਸਾਲ 2021 ਦੇ ਅਖੀਰ ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਛੋਟੀਆਂ ਉਡਾਣਾਂ ਲਈ ਇਕ ਟੈਂਡਰ 'ਤੇ ਹਸਤਾਖਰ ਕੀਤੇ।
ਰੂਸ ਨੇ ਸਪੇਸ ਟੂਰਿਜ਼ਮ ਨੂੰ ਉਤਸ਼ਾਹ ਦੇਣ ਲਈ ਇਕ ਹੋਰ ਯੋਜਨਾ ਦਾ ਐਲਾਨ ਕੀਤਾ। ਇਸ ਵਿਚ ਬਹਾਦਰ ਯਾਤਰੀਆਂ ਨੂੰ ਇਸ ਗੱਲ ਦਾ ਆਫਰ ਦਿੱਤਾ ਗਿਆ ਕਿ ਉਹ ਵੀ 12 ਅਪ੍ਰੈਲ ਸਾਲ 1961 'ਚ ਯੂਰੀ ਗੈਗਰੀਨ ਵਾਂਗ 108 ਮਿੰਟ ਦੀ ਫਲਾਈਟ ਨਾਲ ਧਰਤੀ ਦਾ ਚੱਕਰ ਲਾਉਣ। ਵੇਬਰ ਨੇ ਸਾਲ 2002 'ਚ ਨਾਸਾ ਛੱਡਿਆ। ਉਨ੍ਹਾਂ ਕਿਹਾ ਕਿ ਸਪੇਸ 'ਚ ਉਡਾਣ ਭਰਨਾ ਇਕ ਬਹੁਤ ਹੀ ਮੁਸ਼ਕਿਲ ਕੰਮ ਹੈ ਅਤੇ ਇਹ ਕਾਫੀ ਖਤਰਨਾਕ ਵੀ ਹੈ। ਵੇਬਰ ਨੇ ਇਹ ਵੀ ਕਿਹਾ ਕਿ ਹਰ ਪੁਲਾੜ ਯਾਤਰੀ ਨੂੰ ਘਰ ਵਾਪਸ ਨਾ ਪਰਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਟਿਊਨੀਸ਼ੀਆ ਸਰਕਾਰ ਨੇ ਨਕਾਬ ’ਤੇ ਲਾਈ ਪਾਬੰਦੀ
NEXT STORY