22 ਅਪ੍ਰੈਲ, 2025 ਨੂੰ ਪਹਿਲਗਾਮ ’ਚ 26 ਹਿੰਦੂ ਸੈਲਾਨੀਆਂ ਦੀ ਹੱਤਿਆ ਅਤੇ 10 ਨਵੰਬਰ 2025 ਨੂੰ ਿਦੱਲੀ ’ਚ ਲਾਲ ਕਿਲੇ ਦੇ ਨੇੜੇ ਆਤਮਘਾਤੀ ਕਾਰ ਬੰਬ ਧਮਾਕੇ ਰਾਹੀਂ 15 ਨਿਰਦੋਸ਼ ਲੋਕਾਂ ਦੀ ਹੱਤਿਆ ਦਾ ਕਨੈਕਸ਼ਨ ‘ਜੈਸ਼-ਏ-ਮੁਹੰਮਦ’ ਦੇ ਨਾਲ ਨਿਕਲਿਆ ਹੈ। ਇਸ ਦੌਰਾਨ 15 ਨਵੰਬਰ ਨੂੰ ਸ਼੍ਰੀਨਗਰ ਦੇ ਨੌਗਾਮ ਪੁਲਸ ਥਾਣੇ ’ਚ ਇਕ ਧਮਾਕੇ ’ਚ 10 ਲੋਕਾਂ ਦੀ ਮੌਤ ਅਤੇ 32 ਹੋਰ ਜ਼ਖਮੀ ਹੋ ਗਏ। ਇਨ੍ਹਾਂ ’ਚ 27 ਪੁਲਸ ਮੁਲਾਜ਼ਮ ਹਨ।
ਉਕਤ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ, ਜਿਸ ਦੇ ਅਧੀਨ ਪਿਛਲੇ 4 ਦਿਨਾਂ ’ਚ ਕੀਤੀਆਂ ਗਈਆਂ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਆਦਿ ਦਾ ਵੇਰਵਾ ਹੇਠਾ ਦਰਜ ਹੈ :
13 ਨਵੰਬਰ ਨੂੰ ਕਸ਼ਮੀਰ ਦੇ ‘ਸਪੋਰ’ ਤੋਂ ਦੋ ਹਾਈਬ੍ਰਿਡ ਅੱਤਵਾਦੀਆਂ ‘ਸ਼ਬੀਰ ਅਹਿਮਦ ਨਾਜ਼ਰ’ ਅਤੇ ‘ਸ਼ਬੀਰ ਅਹਿਮਦ ਮੀਰ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 1 ਪਿਸਤੌਲ, ਇਕ ਮੈਗਜ਼ੀਨ, 20 ਜ਼ਿੰਦਾ ਰਾਊਂਡ ਅਤੇ 2 ਹੱਥਗੋਲੇ ਬਰਾਮਦ ਕੀਤੇ ਗਏ।
13 ਨਵੰਬਰ ਨੂੰ ਹੀ ਉੱਤਰ ਪ੍ਰਦੇਸ਼ ਦੇ ‘ਹਾਪੁੜ’ ਅਤੇ ‘ਫਿਰੋਜ਼ਾਬਾਦ’ ਜ਼ਿਲਿਆਂ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 46 ਕਿੱਲੋਂ ‘ਹਾਈਡ੍ਰੋਕਲੋਰਿਕ ਐਸਿਡ’ ਅਤੇ 2.5 ਕਿੱਲੋਗ੍ਰਾਮ ਧਮਾਕਾਖੇਜ਼ ਪਦਾਰਥ ਬਰਾਮਦ ਕੀਤੇ ਗਏ।
* 13 ਨਵੰਬਰ ਨੂੰ ਪੱਛਮੀ ਬੰਗਾਲ ਦੇ ‘ਬੀਰਭੂਮ’ ਜ਼ਿਲੇ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਜਿਲੇਟਿਨ ਦੀਆਂ 20,000 ਛੜਾਂ ਬਰਾਮਦ ਕੀਤੀਆਂ ਗਈਆਂ। ਅਖੀਰ ਕੀ ਅੱਤਵਾਦੀ ‘ਦਿੱਲੀ’ ਵਾਂਗ ‘ਬੰਗਾਲ’ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ?
* 14 ਨਵੰਬਰ ਨੂੰ ‘ਲਾਲ ਕਿਲਾ ਧਮਾਕੇ’ ’ਚ ਵਰਤੀ ਗਈ ਕਾਰ ਆਤਮਘਾਤੀ ਡਰਾਈਵਰ ‘ਡਾ. ਉਮਰ ਨਬੀ’ ਦੇ ਪੁਲਵਾਮਾ ਜ਼ਿਲੇ ’ਚ ਸਥਿਤ ਮਕਾਨ ਨੂੰ ਸੁਰੱਖਿਆ ਬਲਾਂ ਨੇ ਆਈ. ਈ. ਡੀ. ਨਾਲ ਧਮਾਕਾ ਕਰ ਕੇ ਉਡਾ ਦਿੱਤਾ।
* 14 ਨਵੰਬਰ ਨੂੰ ਹੀ ਅਧਿਕਾਰੀਆਂ ਨੇ ‘ਨੂਹ’ ਤੋਂ 2 ਹੋਰ ਮੈਡੀਕਲ ਵਿਦਿਆਰਥੀਆਂ ‘ਮੁਸਤਕੀਮ’ ਅਤੇ ‘ਮੁਹੰਮਦ ਨੂੰ ਹਿਰਾਸਤ ’ਚ ਲਿਆ।
* 15 ਨਵੰਬਰ ਨੂੰ ਹੀ ‘ਦਿੱਲੀ’ ਬੰਬ ਧਮਾਕੇ ਦੇ ਸਿਲਸਿਲੇ ’ਚ ‘ਪਠਾਨਕੋਟ’ ਅਤੇ ‘ਨੂਹ’ ਤੋਂ 2 ਡਾਕਟਰਾਂ ‘ਰਈਸ ਅਹਿਮਦ ਭੱਟ’ ਅਤੇ ‘ਰੇਹਾਨ’ ਨੂੰ ਹਿਰਾਸਤ ’ਚ ਲਿਆ ਗਿਆ।
* 15 ਨਵੰਬਰ ਨੂੰ ਹੀ ‘ਅਹਿਮਾਦਾਬਾਦ’ (ਗੁਜਰਾਤ) ’ਚ ‘ਗੁਜਰਾਤ ਅੱਤਵਾਦ ਨਿਰੋਧਕ ਦਸਤੇ’ ਨੇ ਇਕ ਅੱਤਵਾਦੀ ਗਿਰੋਹ ਦੇ ਲਈ ਹਥਿਆਰਾਂ ਦੀ ਸਮੱਗਲਿੰਗ ਕਰਨ ’ਚ ਸ਼ਾਮਲ ‘ਗੁਰਪ੍ਰੀਤ ਿਸੰਘ’ ਉਰਫ ‘ਗੋਪੀ ਬਿੱਲਾ’ ਨੂੰ ਗ੍ਰਿਫਤਾਰ ਕੀਤਾ।
* 15 ਨਵੰਬਰ ਨੂੰ ਹੀ ‘ਫਿਰੋਜ਼ਪੁਰ’ ’ਚ ਭਾਰਤ ਪਾਕਿ ਸਰਹੱਦ ’ਤੇ ਬੀ. ਐੱਸ. ਐੱਫ. ਨੇ ਖੇਤਾਂ ’ਚ ਦੋ ਡਰੋਨ ਅਤੇ ਪਾਕਿਸਤਾਨ ਤੋਂ ਭੇਜੀ ਗਈ 549 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ।
* 16 ਨਵੰਬਰ ਨੂੰ ‘ਅੰਮ੍ਰਿਤਸਰ ਕਮਿਸ਼ਨਰੇਟ’ ਪੁਲਸ ਨੇ ਪਾਕਿ ਆਧਾਰਤ ਹਥਿਆਰ ਅਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼ ਕਰ ਕੇ 1.01 ਕਿੱਲੋ ਹੈਰੋਇਨ ਅਤੇ 6 ਆਧੁਨਿਕ ਪਿਸਤੌਲਾਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
* 16 ਨਵੰਬਰ ਨੂੰ ਹੀ ‘ਸੀ.ਆਈ. ਏ.’ ਨੇ ਸਫੈਦਪੋਸ਼ ਅੱਤਵਾਦੀ ਮਾਡਿਊਲ ਮਾਮਲੇ ’ਚ ਜੰਮੂ-ਕਸ਼ਮੀਰ ਦੇ ‘ਅਨੰਤਨਾਗ’ ਜ਼ਿਲੇ ’ਚ ਇਕ ਮਹਿਲਾ ਡਾਕਟਰ ਦੇ ਘਰ ’ਤੇ ਛਾਪੇਮਾਰੀ ਕੀਤੀ ਅਤੇ ਉਥੋਂ ਇਕ ਮੋਬਾਈਲ ਜ਼ਬਤ ਕਰ ਕੇ ਆਪਣੇ ਨਾਲ ਲੈ ਗਈ।
* 16 ਨਵੰਬਰ ਨੂੰ ਹੀ ‘ਰਾਸ਼ਟਰੀ ਜਾਂਚ ਬਿਊਰੋ’ ਨੇ ‘ਲਾਲ ਕਿਲੇ’ ਕਾਰ ਬੰਬ ਧਮਾਕੇ ਦੇ ਹਮਲਾਵਰ ‘ਡਾ. ਉਮਰ ਉਨ ਨਬੀ’ ਦੇ ਸਾਥੀ ‘ਆਮਿਰ ਰਾਸ਼ਿਦ ਅਲੀ’ ਅਤੇ ਅਗਲੇ ਦਿਨ 17 ਨਵੰਬਰ ਨੂੰ ਇਕ ਹੋਰ ਸਾਜ਼ਿਸ਼ਕਰਤਾ ‘ਜਸੀਰ ਬਿਲਾਲ ਵਾਨੀ’ ਨੂੰ ਗ੍ਰਿਫਤਾਰ ਕੀਤਾ।
* ਅਤੇ ਹੁਣ 17 ਨਵੰਬਰ ਨੂੰ ਸੁਰੱਖਿਆ ਏਜੰਸੀਆਂ ਨੂੰ ਘਟਨਾ ਵਾਲੀ ਥਾਂ ’ਤੇ ਇਕ ਜੱੁਤੀ ਮਿਲੀ ਹੈ, ਜਿਸ ’ਚ ‘ਅਮੋਨੀਅਮ ਨਾਈਟ੍ਰੇਟ’ ਅਤੇ ਥੋੜ੍ਹੀ ਜਿਹੀ ਗਰਮੀ ਨਾਲ ਫਟਣ ਵਾਲੇ ਅਤਿਅੰਤ ਖਤਰਨਾਕ ਵਿਸਫੋਟਕ ‘ਟੀ. ਏ. ਟੀ. ਪੀ.’ ਦੇ ਅੰਸ਼ ਮਿਲੇ ਹਨ। ਇਸ ਨੂੰ ਦੇਖਦੇ ਹੋਏ ਇਸ ਧਮਾਕੇ ’ਚ ‘ਜੁੱਤੀ ਬੰਬ’ ਦੀ ਵਰਤੋਂ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ।
ਇਸ ਨੂੰ ਪਾਕਿਸਤਾਨ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਆਪਣੇ ਦੇਸ਼ ਦੀ ਜਨਤਾ ਦੀ ਬਦਹਾਲੀ ਦੂਰ ਕਰਨ ਲਈ ਯਤਨ ਕਰਨ ਦੀ ਬਜਾਏ ਇਸਦੇ ਸ਼ਾਸਕ ਅਤੇ ਸੈਨਾ ਅੱਤਵਾਦੀਆਂ ਨੂੰ ਪਾਲ ਰਹੀ ਹੈ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਭਾਰਤ ’ਚ ਤਬਾਹੀ ਮਚਾ ਰਹੀ ਹੈ।
ਹਾਲਤ ਇਹ ਹੈ ਕਿ ਗਰੀਬੀ ਦੇ ਕਾਰਨ ਪਾਕਿਸਤਾਨ ’ਚ 2.5 ਕਰੋੜ ਬੱਚੇ ਸਕੂਲਾਂ ਤੋਂ ਬਾਹਰ ਹੋ ਗਏ ਹਨ। ਜਦਕਿ 2 ਲੱਖ ਬੱਚੇ ਤਾਂ ਕਦੇ ਸਕੂਲ ਗਏ ਹੀ ਨਹੀਂ।
ਇਹੀ ਨਹੀਂ, ਪਾਕਿਸਤਾਨ ਦੀ ‘ਸ਼ਹਬਾਜ਼ ਸ਼ਰੀਫ’ ਸਰਕਾਰ ਵਲੋਂ ਫੀਲਡ ਮਾਰਸ਼ਲ ‘ਆਸੀਮ ਮੁਨੀਰ’ ਦੇ ਦਬਾਅ ’ਚ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲੀ ‘ਵਾਦ-ਵਿਵਾਦ ਵਾਲੀ 27ਵੀਂ ਸੰਵਿਧਾਨ ਸੋਧ ਦੇ ਵਿਰੁੱਧ 16 ਨਵੰਬਰ ਨੂੰ ਵਕੀਲਾਂ ਨੇ ਹੜਤਾਲ ਕੀਤੀ।
ਅੱਤਵਾਦੀਆਂ ਵਲੋਂ ਪਹਿਲਗਾਮ ਅਤੇ ਦਿੱਲੀ ਆਦਿ ’ਚ ਮਾਰੇ ਗਏ ਨਿਰਦੋਸ਼ ਤਾਂ ਕਦੇ ਵਾਪਸ ਨਹੀਂ ਆ ਸਕਦੇ ਪਰ ਇਨ੍ਹਾਂ ਘਟਨਾਵਾਂ ਤੋਂ ਬਾਅਦ ਸਰਕਾਰ ਅਤੇ ਸੁਰੱਖਿਆ ਬਲਾਂ ਨੇ ਪੂਰੀ ਤਾਕਤ ਨਾਲ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਕੇ ਅਨੇਕ ਲੋਕਾਂ ਨੂੰ ਬਚਾਅ ਲਿਆ ਹੈ।
ਪਰ ਅਜੇ ਵੀ ਖਤਰਾ ਟਲਿਆ ਨਹੀਂ ਹੈ, ਇਸ ਲਈ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਵਿਰੁੱਧ ਇਸ ਮੁਹਿੰਮ ਨੂੰ ਉਦੋਂ ਤੱਕ ਹੋਰ ਤੇਜ਼ੀ ਨਾਲ ਜਾਰੀ ਰੱਖਿਆ ਜਾਣਾ ਚਾਹੀਦਾ ਹੈ, ਜਦੋਂ ਤੱਕ ਕਿ ਅੱਤਵਾਦੀਆਂ ਦਾ ਸਫਾਇਆ ਨਹੀਂ ਹੋ ਜਾਂਦਾ।
–ਵਿਜੇ ਕੁਮਾਰ
ਪੰਜਾਬ ਯੂਨੀਵਰਸਿਟੀ ; ਘਰੋਂਂ ਦੂਰ ਇਕ ਘਰ
NEXT STORY