ਅਦੀਸ ਅਬਾਬਾ (ਬਿਊਰੋ)— ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀਯ ਅਹਿਮਦ (Abiy Ahmed) ਨੇ ਐਤਵਾਰ ਨੂੰ ਟੀ.ਵੀ. 'ਤੇ ਦੱਸਿਆ ਕਿ ਸਰਕਾਰ ਨੇ ਦੇਸ਼ ਦੇ ਇਕ ਆਟੋਮੋਨਜ਼ ਸੂਬੇ ਵਿਚ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ। ਫੌਜ ਦੀ ਵਰਦੀ ਪਹਿਨੇ ਹੋਏ ਅਹਿਮਦ ਨੇ ਦੱਸਿਆ ਕਿ ਫੌਜ ਮੁਖੀ ਸੀਏਰੇ ਮੇਕੋਨੇਨ (Seare Mekonnen) ਨੂੰ ਕਿਸੇ ਨੇ ਗੋਲੀ ਮਾਰ ਦਿੱਤੀ। ਫਿਲਹਾਲ ਫੌਜ ਮੁਖੀ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇੱਥੇ ਦੱਸ ਦਈਏ ਕਿ ਇਥੋਪੀਆ ਵਿਚ ਇੰਟਰਨੈੱਟ ਸੇਵਾਵਾਂ ਬੰਦ ਹਨ ਜਿਸ ਕਾਰਨ ਜ਼ਿਆਦਾ ਜਾਣਕਾਰੀ ਨਹੀਂ ਮਿਲ ਰਹੀ। ਅਮਰੀਕੀ ਦੂਤਘਰ ਨੇ ਰਾਜਧਾਨੀ ਅਦੀਸ ਅਬਾਬਾ ਅਤੇ ਬਹਿਰ ਦਾਰ ਵਿਚ ਜਾਰੀ ਗੋਲੀਬਾਰੀ ਨੂੰ ਲੈ ਕੇ ਆਪਣੇ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਸਾਵਧਾਨ ਕੀਤਾ ਹੈ।
ਕੰਬੋਡੀਆ : ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 17
NEXT STORY