ਵਾਸ਼ਿੰਗਟਨ (ਏਜੰਸੀ)-ਇਥੋਪੀਆ ਵਿਚ ਪਿਛਲੇ ਮਹੀਨੇ ਹੋਏ ਜਹਾਜ਼ ਹਾਦਸੇ ਤੋਂ ਬਾਅਦ ਬੋਇੰਗ ਨੇ ਕਿਹਾ ਕਿ ਉਹ ਆਪਣੇ ਬੈਸਟ ਸੇਲਿੰਗ 737 ਮੈਕਸ ਜਹਾਜ਼ਾਂ ਦੇ ਉਤਪਾਦਨ ਵਿਚ ਅਸਥਾਈ ਤੌਰ 'ਤੇ ਕਟੌਤੀ ਕਰੇਗੀ। ਅਜਿਹਾ ਇਸ ਲਈ ਕਿਉਂਕਿ ਕੰਪਨੀ ਜਹਾਜ਼ਾਂ ਨੂੰ ਫਿਰ ਤੋਂ ਚਲਾਉਣ ਲਾਇਕ ਬਣਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡੇਨਿਸ ਮੁਲੇਨਬਰਗ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ।
ਮੁਲੇਨਬਰਗ ਨੇ ਕਿਹਾ ਕਿ ਅਸੀਂ ਮੱਧ ਅਪ੍ਰੈਲ ਤੋਂ ਕੁਝ ਸਮੇਂ ਲਈ ਹਰ ਮਹੀਨੇ 52 ਜਹਾਜ਼ਾਂ ਦੀ ਥਾਂ 42 ਜਹਾਜ਼ਾਂ ਦਾ ਉਤਪਾਦਨ ਕਰਨ ਦਾ ਫੈਸਲਾ ਕੀਤਾ ਹੈ। ਮੁਲੇਨਬਰਗ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕੰਪਨੀ ਦੇ ਬੋਰਡ ਨੂੰ ਇਕ ਕਮੇਟੀ ਬਣਾਉਣ ਲਈ ਕਿਹਾ ਹੈ, ਜੋ ਬੋਇੰਗ ਦੇ ਜਹਾਜ਼ਾਂ ਨੂੰ ਵਿਕਸਿਤ ਕਰਨ ਦੀਆਂ ਨੀਤੀਆਂ ਅਤੇ ਉਸ ਦੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਕਰੇਗੀ। ਇਹ ਕਮੇਟੀ ਇਹ ਵੀ ਦੇਖੇਗੀ ਕਿ ਮੈਕਸ ਜਹਾਜ਼ਾਂ ਲਈ ਉੱਚਤਮ ਸੁਰੱਖਿਆ ਪੱਧਰ ਨੂੰ ਆਸਵੰਦ ਕਰਨ ਵਿਚ ਕੰਪਨੀ ਕਿੰਨੀ ਪ੍ਰਭਾਵੀ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਇਕ ਇਥੋਪੀਆਈ ਏਅਰਲਾਈਨਜ਼ ਦਾ 737 ਮੈਕਸ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ, ਜਿਸ ਵਿਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਸਿਰਫ ਪੰਜ ਮਹੀਨੇ ਪਹਿਲਾਂ ਹੀ ਇੰਡੋਨੇਸ਼ੀਆਈ ਏਅਰਲਾਈਨ ਲਾਇਨ ਏਅਰ ਦਾ ਜਹਾਜ਼ ਵੀ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ ਕੁਝ ਸਮੇਂ ਬਾਅਦ ਸਮੁੰਦਰ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ 189 ਲੋਕ ਮਾਰੇ ਗਏ ਸਨ। ਇਨ੍ਹਾਂ ਹਾਦਸਿਆਂ ਤੋਂ ਬਾਅਦ ਬੋਇੰਗ 'ਤੇ ਸਵਾਲ ਉਠਣੇ ਲਾਜ਼ਮੀ ਸਨ ਅਤੇ ਦੁਨੀਆ ਦੇ ਕਈ ਦੇਸ਼ਾਂ ਨੇ 737 ਮੈਕਸ ਜਹਾਜ਼ਾਂ ਦੇ ਸੰਚਾਲਨ 'ਤੇ ਪਾਬੰਦੀ ਲਗਾ ਦਿੱਤੀ ਸੀ।
ਚੀਨ ਨੇ ਧਮਾਕੇ ਤੋਂ ਬਾਅਦ ਇੰਡਸਟਰੀਅਲ ਪਾਰਕ ਕੀਤਾ ਬੰਦ
NEXT STORY