ਬ੍ਰਸੇਲਸ-ਯੂਰਪੀਨ ਯੂਨੀਅਨ ਨੇ ਓਮੀਕ੍ਰੋਨ ਵਾਇਰਸ ਤੋਂ ਪੈਦਾ ਹੋਈ ਸਥਿਤੀ 'ਤੇ ਚਰਚਾ ਲਈ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਵਿਸ਼ੇਸ਼ ਡਿਜੀਟਲ ਸੰਮੇਲਨ ਫਿਲਹਾਲ ਨਾ ਬੁਲਾਉਣ ਦਾ ਫੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਈ.ਯੂ. ਦੇ ਫੈਸਲੇ ਦਾ ਅਧਿਕਾਰਤ ਐਲਾਨ ਨਾ ਹੋਣ ਕਾਰਨ ਅਧਿਕਾਰੀ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਯੂਨੀਅਨ ਦੇ ਸਾਰੇ 27 ਦੇਸ਼ਾਂ ਦੇ ਸਿਹਤ ਮੰਤਰੀ ਅਗਲੇ ਮੰਗਲਵਾਰ ਨੂੰ ਪਹਿਲਾਂ ਸਥਿਤੀ ਦਾ ਮੂਲਾਂਕਣ ਕਰਨਗੇ ਅਤੇ 16 ਦਸੰਬਰ ਨੂੰ ਨਿਰਧਾਰਿਤ ਨਿਯਮਿਤ ਸੰਮਲੇਨ 'ਚ ਨੇਤਾਵਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣਗੇ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਤੀਸਰਾ ਮਾਮਲਾ ਆਇਆ ਸਾਹਮਣੇ
ਐਮਰਜੈਂਸੀ ਸੰਮੇਲਨ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ ਪਰ ਸਾਰੇ ਨੇਤਾਵਾਂ ਲਈ ਇਕੋ ਸਮੇਂ ਇਕੱਠੇ ਹੋਣਾ ਮੁਸ਼ਕਲ ਹੈ। ਦੱਖਣੀ ਅਫਰੀਕਾ 'ਚ ਪਹਿਲੀ ਵਾਰ ਪਤਾ ਚੱਲਣ ਤੋਂ ਬਾਅਦ ਹੁਣ ਤੱਕ ਓਮੀਕ੍ਰੋਨ ਨੂੰ ਲੈ ਕੇ ਅਨਿਸ਼ਚਿਤਤਾ ਹੈ, ਅਜਿਹੇ 'ਚ ਇਹ ਵੀ ਸਪੱਸ਼ਟ ਨਹੀਂ ਹੈ ਕਿ ਨੇਤਾ ਕੀ ਚਰਚਾ ਕਰਨਗੇ ਅਤੇ ਫੈਸਲਾ ਲੈਣਗੇ। ਈ.ਯੂ. ਦੇ ਯੂਰਪੀਨ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਦੱਸਿਆ ਕਿ ਮੰਗਲਵਾਰ ਨੂੰ ਯੂਨੀਅਨ ਦੇ 11 ਮੈਂਬਰ ਦੇਸ਼ਾਂ 'ਚ ਓਮੀਕ੍ਰੋਨ ਦੇ 44 ਮਾਮਲੇ ਆਏ ਹਨ ਅਤੇ ਇਨਫੈਕਟਿਡਾਂ 'ਚ ਜ਼ਿਆਦਾਤਰ ਨੇ ਅਫਰੀਕਾ ਦੀ ਯਾਤਰਾ ਕੀਤੀ ਹੈ।
ਇਹ ਵੀ ਪੜ੍ਹੋ :ਦੱਖਣੀ ਅਫਰੀਕਾ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਨੇ ਮਾਹਿਰਾਂ ਨੂੰ ਕੀਤਾ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਾਊਦੀ ਅਰਬ 'ਚ ਓਮੀਕਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ
NEXT STORY