ਵਿਲਨੀਅਸ (ਵਾਰਤ): ਰੂਸ ਅਤੇ ਯੂਕ੍ਰੇਨ ਵਿਚਾਲੇ ਭਿਆਨਕ ਜੰਗ ਜਾਰੀ ਹੈ। ਇਸ ਵਿਚਕਾਰ ਲਿਥੁਆਨੀਆ ਦੇ ਰਾਸ਼ਟਰਪਤੀ ਗਿਟਾਨਸ ਨੌਸੇਦਾ ਨੇ ਕਿਹਾ ਹੈ ਕਿ ਯੂਰਪੀ ਸੰਘ ਵਿਚ ਸ਼ਾਮਲ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਵਰਸੇਲਜ਼ ਵਿਚ ਚੱਲ ਰਹੇ ਸਿਖਰ ਸੰਮੇਲਨ ਦੌਰਾਨ ਯੂਕ੍ਰੇਨ ਦੇ ਯੂਨੀਅਨ ਵਿਚ ਸ਼ਾਮਲ ਹੋਣ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਨੌਸੇਡਾ ਨੇ ਟਵੀਟ ਕੀਤਾ ਕਿ ਵਰਸੇਲਸ ਵਿਖੇ ਇੱਕ ਇਤਿਹਾਸਕ ਰਾਤ। ਪੰਜ ਘੰਟੇ ਦੀ ਗੰਭੀਰ ਚਰਚਾ ਤੋਂ ਬਾਅਦ, ਯੂਰਪੀ ਸੰਘ ਦੇ ਨੇਤਾ ਯੂਕ੍ਰੇਨ ਦੇ ਯੂਰਪੀਅਨ ਯੂਨੀਅਨ ਵਿੱਚ ਦਾਖਲੇ ਲਈ ਸਹਿਮਤ ਹੋ ਗਏ ਹਨ। ਯੂਕ੍ਰੇਨ ਨੂੰ ਸ਼ਾਮਲ ਕੀਤੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਹੁਣ ਇਸ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਜ਼ਿੰਮੇਵਾਰੀ ਯੂਕ੍ਰੇਨ ਅਤੇ ਸਾਡੇ 'ਤੇ ਹੈ। ਬਹਾਦਰ ਯੂਕ੍ਰੇਨੀ ਰਾਸ਼ਟਰ ਇਹ ਜਾਣਨ ਦਾ ਹੱਕਦਾਰ ਹੈ ਕਿ ਉਨ੍ਹਾਂ ਦਾ ਯੂਰਪੀਅਨ ਯੂਨੀਅਨ ਵਿੱਚ ਉਹਨਾਂ ਦਾ ਸਵਾਗਤ ਹੈ।
ਪੜ੍ਹੋ ਇਹ ਅਹਿਮ ਖ਼ਬਰ - ਰੂਸ ਨੂੰ ਵੱਡਾ ਝਟਕਾ, ਮੈਕਡੋਨਲਡਜ਼, ਕੋਕਾ-ਕੋਲਾ ਸਮੇਤ ਇੰਨਾ ਕੰਪਨੀਆਂ ਨੇ ਮੁਅੱਤਲ ਕੀਤਾ ਕਾਰੋਬਾਰ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੇ ਯੂਕ੍ਰੇਨ ਨੂੰ 13.6 ਅਤੇ IMF ਨੇ 1.4 ਅਰਬ ਡਾਲਰ ਦੀ ਮਦਦ ਨੂੰ ਦਿੱਤੀ ਮਨਜ਼ੂਰੀ
NEXT STORY