ਆਕਲੈਂਡ (ਬਿਊਰੋ)- ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ਸਿੱਖ ਚਿਲਡਰਨ ਡੇਅ ਸਮਾਗਮ ’ਚ ਹਿੱਸਾ ਲੈਣ ਵਾਲੇ ਬੱਚਿਆਂ ਲਈ ਰੇਨਬੋਸ ਐਂਡ ’ਚ ਇਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਬੱਚਿਆਂ ਨੂੰ ਮੁਫ਼ਤ ‘ਚ ਝੂਲੇ ਅਤੇ ਖਾਣ ਦੀ ਸੇਵਾ ਮੁਹੱਈਆ ਕਰਵਾਈ ਗਈ।

ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਦੇ ਖਜ਼ਾਨਚੀ ਮਨਜਿੰਦਰ ਸਿੰਘ ਬਾਸੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ।

ਉਨ੍ਹਾਂ ਮੁਤਾਬਕ 8 ਅਤੇ 9 ਅਕਤੂਬਰ ਨੂੰ ਮਨਾਏ ਗਏ ਸਿੱਖ ਚਿਲਡਰਨ ਡੇਅ ’ਚ 825 ਬੱਚਿਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਦੀ ਹੌਂਸਲਾ ਅਫ਼ਜਾਈ ਲਈ ਅੱਜ ਉਨ੍ਹਾਂ ਨੂੰ ਰੇਨਬੋਜ ਐਂਡ ਵਿਖੇ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਕਿਸਾਨ ਟੈਕਸ ਯੋਜਨਾ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰੇ (ਤਸਵੀਰਾਂ)
ਗੌਰਤਲਬ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਪੰਜਾਬੀ ਭਾਈਚਾਰੇ ਲਈ ਸਮੇਂ ਸਮੇਂ ‘ਤੇ ਉਪਰਾਲੇ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਸਮਾਗਮਾਂ ’ਚ ਵੀ ਇਹ ਸੁਸਾਇਟੀ ਕਈ ਰਿਕਾਰਡ ਸਥਾਪਿਤ ਕਰ ਚੁੱਕੀ ਹੈ।


ਤਾਇਵਾਨ ਦਾ ਚੀਨ ਨੂੰ ਕਰਾਰਾ ਜਵਾਬ-'ਕੋਈ ਵੀ ਇਕਤਰਫ਼ਾ ਫ਼ੈਸਲਾ ਮਨਜ਼ੂਰ ਨਹੀਂ ਕਰਾਂਗੇ'
NEXT STORY