ਜਿਨੇਵਾ (ਬਿਊਰੋ): ਸਵਿਟਜ਼ਰਲੈਂਡ ਦੇ ਜਿਨੇਵਾ ਵਿਚ ਸੰਯੁਕਤ ਰਾਸ਼ਟਰ ਵਿਚ ਮਨੁੱਖੀ ਅਧਿਕਾਰ ਪਰੀਸ਼ਦ ਦੇ ਚੱਲ ਰਹੇ 47ਵੇਂ ਨਿਯਮਿਤ ਸੈਸ਼ਨ ਦੌਰਾਨ UNHRC ਦਫਤਰ ਸਾਹਮਣੇ ਪਾਕਿਸਤਾਨ ਦੀਆਂ ਵਧੀਕੀਆਂ ਨੂੰ ਉਜਾਗਰ ਕਰਨ ਲਈ 3 ਦਿਨੀਂ ਤਸਵੀਰ ਅਤੇ ਪੋਸਟਰ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿਚ ਪਾਕਿਸਤਾਨ ਦੇ ਸਭ ਤੋਂ ਵੱਡੇ ਅਤੇ ਸਰੋਤ ਸੰਪੰਨ ਸੂਬੇ ਬਲੋਚਿਸਤਾਨ ਵਿਚ ਸਵਦੇਸ਼ੀ ਬਲੋਚ ਲੋਕਾਂ ਦੀ ਮਾੜੀ ਹਾਲਤ ਨੂੰ ਉਜਾਗਰ ਕੀਤਾ ਗਿਆ ਹੈ। ਇਹ ਮੁਹਿੰਮ ਸੰਯੁਕਤ ਰਾਸ਼ਟਰ ਬਲੋਚ ਵੌਇਸ ਐਸੋਸੀਏਸ਼ਨ ਵੱਲੋਂ ਸ਼ੁਰੂ ਕੀਤੀ ਗਈ ਹੈ।

ਬਲੋਚ ਵੌਇਸ ਐਸੋਸੀਏਸ਼ਨ ਦੇ ਪ੍ਰਧਾਨ ਮੁਨਰ ਮੇਂਗਲ ਨੇ ਕਿਹਾ ਕਿ ਜਿਨੇਵਾ ਵਿਚ ਸੰਯੁਕਤ ਰਾਸ਼ਟਰ ਦਫਤਰ ਸਾਹਮਣੇ ਤਸਵੀਰ ਪ੍ਰਦਰਸ਼ਨੀ ਅਤੇ ਬੈਨਰ ਲਗਾਉਣ ਦਾ ਉਦੇਸ਼ ਪਾਕਿਸਤਾਨੀ ਬਲਾਂ ਵੱਲੋਂ ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦਿਖਾਉਣਾ ਹੈ।

ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਰੋਜ਼ਾਨਾ ਸਮਾਜ ਦੇ ਪ੍ਰਤੀਨਿਧੀਆਂ ਅਤੇ ਵੌਇਸ ਫੌਰ ਬਲੋਚ ਮਿਸਿੰਗ ਪਰਸਨਸ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਪਾਕਿਸਤਾਨ ਬਲਾਂ ਅਤੇ ਗੁਪਤ ਏਜੰਸੀਆਂ ਵੱਲੋਂ ਬਲੋਚ ਔਰਤਾਂ ਅਤੇ ਬੱਚਿਆਂ ਸਮੇਤ ਬਲੋਚ ਲੋਕਾਂ ਦੇ ਜ਼ਬਰੀ ਲਾਪਤਾ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਬਲੋਚਿਸਤਾਨ ਵਿਚ ਸਵਦੇਸ਼ੀ ਲੋਕ ਸਭ ਤੋਂ ਖਰਾਬ ਮਨੁੱਖੀ ਅਧਿਕਾਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬਲੋਚਿਸਤਾਨ ਵਿਚ ਨਾਗਰਿਕਾਂ ਦਾ ਨਾ ਸਿਰਫ ਕਤਲ ਅਤੇ ਅਗਵਾ ਆਮ ਹਨ ਸਗੋਂ ਪਿਛਲੇ ਕਈ ਸਾਲਾਂ ਤੋਂ ਆਰਥਿਕ ਸ਼ੋਸ਼ਣ ਵੱਡੇ ਪੱਧਰ 'ਤੇ ਹੋ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- 'ਆਸਟ੍ਰੇਲੀਆ 'ਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ 'ਤੇ ਸਖ਼ਤ ਨਿਗਰਾਨੀ ਰੱਖ ਰਿਹੈ ਚੀਨ'
ਮੇਂਗਲ ਨੇ ਕਿਹਾ ਕਿ ਬਲੋਚਿਸਤਾਨ ਵਿਚ ਜ਼ਬਰੀ ਲਾਪਤਾ ਮਾਮਲਿਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇਕ ਰਿਪੋਰਟ ਮੁਤਾਬਕ 40000 ਤੋਂ ਵੱਧ ਬਲੋਚ ਲਾਪਤਾ ਹਨ। ਮੇਂਗਲ ਨੇ ਅੱਗੇ ਕਿਹਾ ਕਿ ਸਾਡੇ ਕੋਲ ਰਿਪੋਰਟ ਹੈ ਕਿ ਇੱਥੇ ਸੜਕਾਂ, ਰੇਗਿਸਤਾਨਾਂ ਜਾਂ ਸੜਕ ਕਿਨਾਰੇ ਖੁਰਦ-ਬੁਰਦ ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕਈ ਬਲੋਚ ਲਾਪਤਾ ਵਿਅਕਤੀਆਂ ਦੇ ਪਰਿਵਾਰ ਦੇ ਮੈਂਬਰ ਨਿਆਂ ਦੀ ਮੰਗ ਲਈ ਕਵੇਟਾ, ਕਰਾਚੀ ਅਤੇ ਇਸਲਾਮਾਬਾਦ ਵਿਚ ਪ੍ਰੈਸ ਕਲੱਬਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ -ਬੰਗਲਾਦੇਸ਼ 'ਚ 1 ਜੁਲਾਈ ਤੋਂ ਤਾਲਾਬੰਦੀ, ਢਾਕਾ ਛੱਡਣ ਲਈ ਪ੍ਰਵਾਸੀ ਮਜ਼ਦੂਰਾਂ 'ਚ ਮਚੀ ਹਫੜਾ-ਦਫੜੀ
ਮੇਂਗਲ ਨੇ ਦੱਸਿਆ ਕਿ ਪਾਕਿਸਤਾਨੀ ਬਲਾਂ ਵੱਲੋਂ ਚੁੱਕੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਦੇ ਮੈਂਬਰ ਵੌਇਸ ਫੌਰ ਬਲੋਚ ਫੌਰ ਮਿਸਿੰਗ ਪਰਸਨਸ ਦੇ ਬੈਨਰ ਹੇਠ ਕਵੇਟਾ, ਕਰਾਚੀ ਅਤੇ ਇਸਲਾਮਾਬਾਦ ਦੇ ਪ੍ਰੈਸ ਕਲੱਬਾਂ ਵਿਚ ਲਗਾਤਾਰ ਵਿਰੋਧ ਕਰ ਰਹੇ ਹਨ ਅਤੇ ਲਾਪਤਾ ਮਾਮਾ ਕਾਦਿਰ ਬਲੋਚ ਅਤੇ ਨਸਰੂੱਲਾ ਬਲੋਚ ਠਿਕਾਣੇ ਜਾਨਣ ਲਈ ਲਗਾਤਾਰ ਕਈ ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ।

ਡਿਪੋਰਟ ਬਲੋਚ ਰਾਜਨੀਤਕ ਕਾਰਕੁੰਨਾਂ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਅਗਵਾ ਕੀਤੇ ਗਏ ਸਾਰੇ ਲੋਕਾਂ ਨੂੰ ਰਿਹਾਅ ਕਰਨ ਲਈ ਸੰਯੁਕਤ ਰਾਸ਼ਟਰ ਤੋਂ ਦਖਲ ਅੰਦਾਜ਼ੀ ਦੀ ਮੰਗ ਕੀਤੀ ਹੈ।
ਸਾਵਧਾਨ! ਬੱਚਿਆਂ ਨੂੰ ਕੁੱਟਣ ਵਾਲੇ ਮਾਪੇ ਹੋ ਜਾਣ ਸਤਰਕ, ਅਧਿਐਨ 'ਚ ਹੋਇਆ ਇਹ ਖ਼ੁਲਾਸਾ
NEXT STORY