ਇਸਲਾਮਾਬਾਦ— ਪਾਕਿਸਤਾਨ ਦੇ ਪਰਬਤਾਰੋਹੀ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਵਿਸ਼ਵ ਦੇ ਨੌਵੇਂ ਸਭ ਤੋਂ ਉੱਚੇ ਪਰਬਤ 'ਤੇ ਲਾਪਤਾ ਹੋਏ ਯੂਰਪ ਦੇ 2 ਪਰਬਤਾਰੋਹੀਆਂ ਨੂੰ ਲੱਭਣ 'ਚ ਬੁੱਧਵਾਰ ਤੱਕ ਵੀ ਕੋਈ ਸਫਲਤਾ ਨਹੀਂ ਮਿਲੀ ਹੈ ਕਿਉਂਕਿ ਬਰਫ ਦੇ ਤੋਦੇ ਡਿੱਗਣ ਦੇ ਖਤਰੇ ਨੇ ਇਸ ਨੂੰ ਹੋਰ ਖਤਰਨਾਕ ਬਣਾ ਦਿੱਤਾ ਹੈ।
ਪਾਕਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ 'ਕਿਲਰ ਮਾਊਨਟੇਨ' ਦੇ ਨਾਂ ਨਾਲ ਮਸ਼ਹੂਰ ਨਾਂਗਾ ਪਰਬਤ 'ਤੇ ਇਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਲਾਪਤਾ ਇਟਲੀ ਦੇ ਡੇਨੀਅਲ ਨਾਰਡੀ ਤੇ ਬ੍ਰਿਟੇਨ ਦੇ ਟਾਮ ਬੈਲਾਰਡ ਨੂੰ ਲੱਭਣ ਦੀਆਂ ਉਮੀਦਾਂ ਧੁੰਦਲੀਆਂ ਪੈਂਦੀਆਂ ਜਾ ਰਹੀਆਂ ਹਨ। ਦੋਵੇਂ ਪਰਬਤਾਰੋਹੀ ਸਮੁੰਦਰੀ ਤਲ ਤੋਂ 6,300 ਮੀਟਰ ਉੱਚੇ ਨਾਂਗਾ ਪਰਬਤ 'ਤੇ 24 ਫਰਵਰੀ ਤੋਂ ਲਾਪਤਾ ਹਨ। ਉਹ ਇਕ ਨਵੇਂ ਰਸਤੇ ਤੋਂ ਸਿਖਰ 'ਤੇ ਚੜਾਈ ਦੀ ਕੋਸ਼ਿਸ਼ ਕਰ ਰਹੇ ਸਨ। ਪਾਕਿਸਤਾਨ ਦੇ ਅਲਪਾਈਨ ਕਲੱਬ ਦੇ ਸਕੱਤਰ ਕਰਾਰ ਹੈਦਰੀ ਨੇ ਬੁੱਧਵਾਰ ਨੂੰ ਕਿਹਾ ਕਿ ਖੋਜੀ ਟੀਮ ਨੇ ਵੱਡੇ ਪੈਮਾਨੇ 'ਤੇ ਡਰੋਨ ਦੀ ਵਰਤੋਂ ਕੀਤੀ ਪਰੰਤੂ ਪਰਬਤਾਰੋਹੀਆਂ ਦਾ ਪਤਾ ਲਾਉਣ 'ਚ ਕੋਈ ਸਫਲਤਾ ਨਹੀਂ ਮਿਲੀ।
ਯੂਏਈ: ਭੈਣ ਦੇ ਤਲਾਕ ਤੋਂ ਦੁਖੀ ਪਾਕਿਸਤਾਨੀ ਨੌਜਵਾਨ ਨੇ ਮਾਰਿਆ 'ਜੀਜਾ'
NEXT STORY