ਯੇਰੇਵਾਨ-ਅਰਮੀਨੀਆ ਦੀ ਰਾਜਧਾਨੀ ਯੇਰੇਵਾਨ ਦੇ ਬਾਜ਼ਾਰ 'ਚ ਪਟਾਕਾ ਭੰਡਾਰ ਵਾਲੀ ਇਮਾਰਤ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖਮੀ ਹੋ ਗਏ। ਧਮਾਕੇ ਤੋਂ ਬਾਅਦ ਇਮਾਰਤ 'ਚ ਅੱਗ ਲੱਗ ਗਈ। ਸੁਰਮਾਲੂ ਬਾਜ਼ਾਰ 'ਚ ਹੋਏ ਧਮਾਕੇ ਤੋਂ ਬਾਅਦ ਅੱਗ 'ਤੇ ਕਾਬੂ ਪਾਉਣ ਲਈ ਤਿੰਨ ਘੰਟੇ ਲੱਗੇ। ਬਚਾਅ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਮਲਬੇ 'ਚ ਫਸੇ ਲੋਕਾਂ ਨੂੰ ਕੱਢਿਆ। ਐਮਰਜੈਂਸੀ ਮੰਤਰੀ ਅਰਮੇਨ ਪਾਮਬੁਕਚਿਆਨ ਨੇ ਦੱਸਿਆ ਕਿ ਮਲਬੇ 'ਚੋਂ ਦੋ ਭੈਣਾਂ ਨੂੰ ਕੱਢਿਆ ਗਿਆ ਹੈ। ਇਹ ਬਾਜ਼ਾਰ ਯੇਰੇਵਾਨ ਦੇ ਮੱਧ ਭਾਗ ਤੋਂ ਦੋ ਕਿਲੋਮੀਟਰ ਦੱਖਣ 'ਚ ਸਥਿਤ ਹੈ।
ਵੱਖ-ਵੱਖ ਤਰਾਂ ਦਾ ਸਾਮਾਨ ਇਥੇ ਘੱਟ ਕੀਮਤ 'ਚ ਮਿਲਦਾ ਹੈ। ਕਿਸ ਕਾਰਨ ਪਟਾਕਿਆਂ ਨੂੰ ਅੱਗ ਲੱਗੀ, ਇਸ ਦੇ ਬਾਰੇ 'ਚ ਅਧਿਕਾਰਤ ਤੌਰ 'ਤੇ ਕੁਝ ਨਹੀਂ ਦੱਸਿਆ ਗਿਆ ਹੈ। ਐਮਰਜੈਂਸੀ ਸੇਵਾ ਦੇ ਬੁਲਾਰੇ ਐਕ ਕੋਤਸਾਨਯਨ ਨੇ ਕਿਹਾ ਕਿ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 36 ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਮਲਬੇ 'ਚ ਕਿਸੇ ਦੇ ਫਸੇ ਹੋਣ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ 26 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ 'ਚੋਂ 11 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਫਲਸਤੀਨੀ ਬੰਦੂਕਧਾਰੀ ਨੇ ਯੇਰੂਸ਼ੇਲਮ 'ਚ ਬੱਸ 'ਤੇ ਕੀਤੀ ਗੋਲੀਬਾਰੀ, 8 ਜ਼ਖਮੀ
NEXT STORY