ਮੈਡਰਿਡ- ਸਪੇਨ ਦੀ ਰਾਜਧਾਨੀ ਮੈਡਰਿਡ ਦੇ ਵਿਚਕਾਰ ਖੇਤਰ 'ਚ ਬੁੱਧਵਾਰ ਨੂੰ ਇਕ ਰਿਹਾਇਸ਼ੀ ਇਮਾਰਤ 'ਚ ਗੈਸ ਲਕੀ ਕਾਰਨ ਧਮਾਕੇ 'ਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ । ਮੈਡਰਿਡ ਐਮਰਜੈਂਸੀ ਸਰਵਿਸ ਨੇ ਇਕ ਟਵੀਟ 'ਚ ਕਿਹਾ ਕਿ ਧਮਾਕੇ 'ਚ ਘੱਟ ਤੋਂ ਘੱਟ 11 ਲੋਕ ਜ਼ਖਮੀ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਮੈਡਰਿਡ ਦੇ ਵਿਚਕਾਰਲੇ ਖੇਤਰ ਵਿਚ ਇਕ ਇਮਾਰਤ 'ਚ ਧੂੰਆਂ ਉੱਠਦਾ ਦਿਖਿਆ ਅਤੇ ਮਲਬਾ ਬਿਖਰਿਆ ਹੋਇਆ ਸੀ ।
ਐਮਰਜੈਂਸੀ ਸਰਵਿਸ ਨੇ ਕਿਹਾ ਕਿ ਬਚਾਅ ਟੀਮ, ਫਾਇਰਬ੍ਰਗੇਡ, ਪੁਲਸ ਮੁਲਾਜ਼ਮ ਰਾਹਤ ਅਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਮੇਅਰ ਜੋਸ ਲੁਈਸ ਮਾਰਤਿਨੇਜ ਅਲਮੇਦਾ ਨੇ ਦੱਸਿਆ ਕਿ ਧਮਾਕੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਗੈਸ ਲੀਕ ਕਾਰਨ ਇਹ ਧਮਾਕਾ ਹੋਇਆ। ਚਰਚ ਨਾਲ ਜੁੜਿਆ ਇਕ ਵਿਅਕਤੀ ਲਾਪਤ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਡੋਨਾਲਡ ਟਰੰਪ ਪਹੁੰਚੇ ਫਲੋਰਿਡਾ, ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ’ਚ ਨਹੀਂ ਹੋਏ ਸ਼ਾਮਲ
NEXT STORY