ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਮਰੀਕੀ ਦੂਤਘਰ ਕੋਲ ਇਕ ਜ਼ਬਰਦਸਤ ਬੰਬ ਧਮਾਕਾ ਹੋਣ ਦੀ ਖਬਰ ਹੈ। ਇਹ ਬੰਬ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇੱਥੇ ਇਮਾਰਤਾਂ ਹਿੱਲ ਗਈਆਂ ਅਤੇ ਘਰਾਂ ਦੀਆਂ ਖਿੜਕੀਆਂ ਤਿੜਕ ਗਈਆਂ। ਇਸ ਕਾਰਨ ਕਾਬੁਲ 'ਚ ਹਫੜਾ-ਦਫੜੀ ਮਚ ਗਈ। ਸਥਾਨਕ ਪੁਲਸ ਨੇ ਧਮਾਕੇ ਬਾਰੇ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ।
ਰਿਪੋਰਟਾਂ 'ਚ 35 ਲੋਕਾਂ ਦੀ ਮੌਤ ਤੇ 65 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਗੁਲਬਹਾਰ ਟਾਵਰ ਨੇੜੇ ਇਕ ਕਾਰ ਬੰਬ ਧਮਾਕਾ ਸਵੇਰ ਸਮੇਂ ਹੋਇਆ, ਜਦ ਰਾਜਧਾਨੀ ਦੀਆਂ ਸੜਕਾਂ 'ਤੇ ਕਾਫੀ ਭੀੜ ਸੀ। ਅਧਿਕਾਰੀ ਅਤੇ ਪੁਲਸ ਧਮਾਕੇ ਵਾਲੇ ਸਥਾਨ 'ਤੇ ਪੁੱਜ ਗਏ ਹਨ ਪਰ ਇਸ ਸਬੰਧ 'ਚ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ। ਜ਼ਿਕਰਯੋਗ ਹੈ ਕਿ ਕਾਬੁਲ 'ਚ ਤਾਲਿਬਾਨ ਅਤੇ ਇਸਲਾਮਾਬਾਦ ਸਟੇਟ ਦੋਵੇਂ ਅੱਤਵਾਦੀ ਗਰੁੱਪ ਕਿਰਿਆਸ਼ੀਲ ਹਨ। ਇਹ ਧਮਾਕਾ ਅਜਿਹੇ ਸਮੇਂ ਹੋਇਆ ਜਦ ਤਾਲਿਬਾਨ ਤੇ ਅਮਰੀਕਾ ਕਤਰ 'ਚ ਗੱਲਬਾਤ ਕਰ ਰਹੇ ਹਨ।
ਇਜ਼ਰਾਇਲੀ ਸ਼ਰਾਬ ਕੰਪਨੀ ਨੇ ਬੋਤਲ 'ਤੇ ਛਾਪੀ 'ਗਾਂਧੀ' ਦੀ ਤਸਵੀਰ, ਮਚਿਆ ਹੰਗਾਮਾ
NEXT STORY