ਨਿਊਯਾਰਕ— ਗਰਭਵਤੀ ਔਰਤਾਂ ਦੇ ਖੂਨ ਵਿਚ ਕੀਟਨਾਸ਼ਕਾਂ ਦੀ ਜ਼ਿਆਦਾ ਮਾਤਰਾ ਨਾਲ ਉਨ੍ਹਾਂ ਦੇ ਹੋਣ ਵਾਲੇ ਬੱਚਿਆਂ ਨੂੰ ਆਟਿਜ਼ਮ ਦੀ ਬੀਮਾਰੀ ਹੋਣ ਦਾ ਖਤਰਾ ਵਧ ਜਾਂਦਾ ਹੈ। ਫਿਨਲੈਂਡ ਵਿਚ ਲਗਭਗ ਦਸ ਲੱਖ ਗਰਭਵਤੀ ਔਰਤਾਂ 'ਤੇ ਇਸ ਖੋਜ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ।
ਅਮਰੀਕਨ ਜਰਨਲ ਆਫ ਸਾਈਕਿਯਾਟਰੀ ਵਿਚ ਛਪੀ ਖੋਜ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਕੀਟਨਾਸ਼ਕਾਂ ਦਾ ਸਬੰਧ ਸਿੱਧੇ ਤੌਰ 'ਤੇ ਬੱਚਿਆਂ ਦੇ ਜਨਮ ਨਾਲ ਜੋੜਿਆ ਗਿਆ ਹੈ। ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਇਕ ਟੀਮ ਨੇ ਅਧਿਐਨ ਦੌਰਾਨ 1987 ਤੋਂ 2005 ਵਿਚਾਲੇ ਜਨਮੇ ਬੱਚਿਆਂ ਵਿਚੋਂ 778 ਮਾਮਲੇ ਅਜਿਹੇ ਪਾਏ ਜਿਨ੍ਹਾਂ ਵਿਚ ਬੱਚਿਆਂ ਵਿਚ ਆਟਿਜ਼ਮ ਦੇ ਲੱਛਣ ਮਿਲੇ। ਇਸ ਬੀਮਾਰੀ ਦਾ ਰੋਗੀ ਖੁਦ ਵਿਚ ਹੀ ਗੁਆਚਿਆ ਰਹਿੰਦਾ ਹੈ। ਖੋਜਕਾਰਾਂ ਨੇ ਲੱਗਭਗ 10 ਲੱਖ ਗਰਭਵਤੀ ਔਰਤਾਂ ਦੇ ਖੂਨ ਦੇ ਨਮੂਨੇ ਲਏ। ਇਨ੍ਹਾਂ ਵਿਚ ਡੀ. ਡੀ. ਈ., ਡੀ. ਡੀ. ਟੀ. ਅਤੇ ਪੀ. ਬੀ. ਬੀ. ਦੀ ਮਾਤਰਾ ਮਾਪੀ ਗਈ। ਇਹ ਤਿੰਨੋਂ ਹੀ ਵਾਤਾਵਰਣ ਵਿਚ ਮਿਲਣ ਵਾਲੇ ਵੱਖਰੇ-ਵੱਖਰੇ ਪ੍ਰਦੂਸ਼ਕ ਹਨ।
ਸਰੀਰ ਵਿਚ ਜਾਂਦਾ ਡੀ. ਡੀ. ਟੀ.
ਡੀ. ਡੀ. ਟੀ. ਸਾਡੀ ਖੁਰਾਕ ਜਿਵੇਂ ਅਨਾਜ, ਸਬਜ਼ੀਆਂ, ਫਲ ਆਦਿ ਰਾਹੀਂ ਸਰੀਰ ਦੇ ਅੰਦਰ ਜਾਂਦਾ ਹੈ। ਇਸਦੇ ਯੋਗਿਕ ਨੂੰ ਟੁੱਟਣ ਵਿਚ ਕਈ ਦਹਾਕੇ ਲੱਗਦੇ ਹਨ ਜਿਸਦੇ ਕਾਰਨ ਇਹ ਲੰਬੇ ਸਮੇਂ ਤਕ ਸਬਜ਼ੀਆਂ ਅਤੇ ਅਨਾਜ ਵਿਚ ਰਹਿੰਦਾ ਹੈ। ਸਰੀਰ ਵਿਚ ਜਾ ਕੇ ਇਹ ਖੂਨ ਵਿਚ ਘੁਲ ਜਾਂਦਾ ਹੈ। ਜਿਵੇਂ-ਜਿਵੇਂ ਪਰਿਵਾਰ ਅੱਗੇ ਵੱਧਦਾ ਹੈ ਇਹ ਪੀੜ੍ਹੀਆਂ ਦੇ ਸਰੀਰ ਵਿਚ ਵਧਦਾ ਰਹਿੰਦਾ ਹੈ।
ਆਰਥਿਕ ਧਮਕੀਆਂ ਤੋਂ ਨਹੀਂ ਝੁਕੇਗਾ ਤੁਰਕੀ : ਰਾਸ਼ਟਰਪਤੀ
NEXT STORY