ਵਾਸ਼ਿੰਗਟਨ - ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਯੂਜ਼ਰਾਂ ਦਾ ਡਾਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਦਾ ਡਾਟਾ ਵੀ ਸ਼ਾਮਲ ਹੈ। ਡਾਟਾ ਲੀਕ ਹੋਣ ਦੇ ਮਾਮਲੇ ਵਿਚ ਕਈ ਤਰ੍ਹਾਂ ਦੀਆਂ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਮਿਲੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਜ਼ੁਕਰਬਰਗ ਖੁਦ ਮੈਸੇਜ ਕਰਨ ਲਈ ਮੈਸੇਜਿੰਗ ਐਪ 'ਸਿਗਨਲ' ਦੀ ਵਰਤੋਂ ਕਰਦੇ ਹਨ। ਜਾਣਕਾਰੀ ਮੁਤਾਬਕ 53 ਕਰੋੜ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਾਂ ਦਾ ਪਰਸਨਲ ਡਾਟਾ ਇਸ ਵਾਰ ਲੀਕ ਹੋਇਆ ਹੈ। ਇਨ੍ਹਾਂ ਵਿਚ ਕਰੀਬ 60 ਲੱਖ ਭਾਰਤੀ ਯੂਜ਼ਰਾਂ ਦਾ ਡਾਟਾ ਵੀ ਸ਼ਾਮਲ ਹੈ।
ਇਹ ਵੀ ਪੜੋ - ਮਿਸਰ ਦੀ ਸ਼ਾਹੀ ਪਰੇਡ 'ਚ ਕੋਈ ਰਾਸ਼ਟਰਪਤੀ ਨਹੀਂ, 21 ਤੋਪਾਂ ਦੀ ਸਲਾਮੀ ਨਾਲ ਕੱਢੀ ਗਈ 3000 ਸਾਲ ਪੁਰਾਣੀ 'ਮਮੀ'
ਡਾਟਾ ਲੀਕ ਵਿਚ ਯੂਜ਼ਰ ਦੀ ਆਈ. ਡੀ. ਮੋਬਾਈਲ ਨੰਬਰ, ਈ-ਮੇਲ ਆਈ. ਡੀ., ਥਾਂ, ਜਨਮ ਤਰੀਕ ਅਤੇ ਵਿਆਹ ਸਬੰਧੀ ਜਾਣਕਾਰੀ ਵੀ ਸ਼ਾਮਲ ਹੈ। ਸਕਿਊਰਿਟੀ ਰਿਸਰਚਰ ਡੇਵ ਵਾਕਰ ਨੇ ਖੁਲਾਸਾ ਕੀਤਾ ਹੈ ਕਿ ਜ਼ੁਕਰਬਰਗ ਆਪਣੇ ਲੀਕ ਹੋਏ ਨੰਬਰ ਤੋਂ ਸਿਗਨਲ ਐਪ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜ਼ੁਕਰਬਰਗ ਦੇ ਲੀਕ ਹੋਏ ਨੰਬਰ ਨੂੰ ਇਕ ਸਕ੍ਰੀਨਸ਼ਾਟ ਰਾਹੀਂ ਦਿਖਾਇਆ ਹੈ।
ਇਹ ਵੀ ਪੜੋ - ਦੁਨੀਆ ਦੀ ਸਭ ਤੋਂ ਖਤਰਨਾਕ ਜੇਲ 'ਗਵਾਂਤਾਨਾਮੋ ਬੇ' ਦੀ ਯੂਨਿਟ ਹੋਈ ਬੰਦ, ਮਿਲਦੀ ਸੀ ਇਹ ਸਜ਼ਾ
ਇਸ ਵਿਚ ਆਖਿਆ ਗਿਆ ਹੈ ਕਿ ਜ਼ੁਕਰਬਰਗ ਸਿਗਨਲ 'ਤੇ ਵੀ ਹਨ। ਰਿਪੋਰਟ ਮੁਤਾਬਕ ਇਹ ਡਾਟਾ 2020 ਵਿਚ ਲੀਕ ਹੋਇਆ ਸੀ। ਫੇਸਬੁੱਕ ਵਿਚ ਇਕ ਬਗ ਕਾਰਣ ਯੂਜ਼ਰਾਂ ਦੇ ਮੋਬਾਈਲ ਨੰਬਰ ਫੇਸਬੁੱਕ ਅਕਾਊਂਟ ਨਾਲ ਨਜ਼ਰ ਆ ਰਹੇ ਸਨ। ਕੰਪਨੀ ਨੇ ਇਸ ਬਗ ਨੂੰ ਅਗਸਤ 2019 ਵਿਚ ਠੀਕ ਕੀਤਾ ਸੀ।
ਇਹ ਵੀ ਪੜੋ - ਫੇਸਬੁੱਕ : ਜ਼ੁਕਰਬਰਗ ਦਾ ਫੋਨ ਨੰਬਰ ਹੋਇਆ 'ਲੀਕ', 60 ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ
ਵਾਟਸ ਐਪ ਵਿਵਾਦ ਕਾਫੀ ਗਰਮਾਇਆ
ਇਸ ਸਾਲ ਦੀ ਸ਼ੁਰੂਆਤ ਵਿਚ ਫੇਸਬੁੱਕ ਦੇ ਮਾਲੀਕਾਨਾ ਵਾਲੇ ਵਾਟਸ ਐਪ ਦੀ ਪ੍ਰਾਈਵੇਸੀ ਪਾਲਸੀ-2021 ਦੇ ਚੱਲਦੇ ਕਾਫੀ ਵਿਰੋਧ ਹੋਇਆ ਹੈ। ਅਜਿਹੇ ਵਿਚ ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਵੱਲੋਂ ਹੋਰ ਮੈਸੇਜਿੰਗ ਐਪ ਦੀ ਵਰਤੋਂ ਕਰਨੀ ਵੀ ਕਾਫੀ ਵਿਵਾਦਤ ਹੋ ਸਕਦੀ ਹੈ। ਵਾਟਸ ਐਪ ਦੀ ਨਵੀਂ ਪ੍ਰਾਈਵੇਸੀ ਪਾਲਸੀ ਦਾ ਲੋਕਾਂ ਨੇ ਕਾਫੀ ਵਿਰੋਧ ਕੀਤਾ ਹੈ। ਇਸ ਕਾਰਣ ਲੱਖਾਂ ਯੂਜ਼ਰ ਦੂਜੇ ਮੈਸੇਜਿੰਗ ਐਪ ਦੀ ਵਰਤੋਂ ਕਰਨ ਲੱਗੇ ਹਨ। ਵਾਟਸ ਐਪ ਇਕ ਤਰ੍ਹਾਂ ਨਾਲ ਨਵੀਂ ਪ੍ਰਾਈਵੇਸੀ ਪਾਲਸੀ ਨੂੰ ਮੰਨਣ ਲਈ ਯੂਜ਼ਰ ਨੂੰ ਮਜ਼ਬੂਰ ਕਰਦੀ ਹੈ। ਅਜਿਹਾ ਨਾ ਹੋਣ 'ਤੇ ਉਨ੍ਹਾਂ ਦੇ ਅਕਾਊਂਟ ਬੰਦ ਕਰਨ ਦੀ ਗੱਲ ਕਹਿੰਦਾ ਹੈ।
ਇਹ ਵੀ ਪੜੋ - ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ
ਕੋਵਿਡ-19 : ਬ੍ਰਿਟੇਨ ਨੇ ਵੇਲਸ ’ਚ ਕੀਤੀ ਮਾਡਰਨਾ ਦਾ ਟੀਕਾ ਲਾਉਣ ਦੀ ਸ਼ੁਰੂਆਤ
NEXT STORY