ਕਾਹਿਰਾ - ਮਿਸਰ ਵਿਚ ਸ਼ਨੀਵਾਰਤ ਰਾਤ ਸ਼ਾਹੀ ਪਰੇਡ ਕੱਢੀ ਗਈ। ਇਸ ਪਰੇਡ ਵਿਚ ਖਾਸ ਗੱਲ ਇਹ ਰਹੀ ਕਿ ਇਸ ਵਿਚ ਕੋਈ ਰਾਸ਼ਟਰਪਤੀ ਜਾਂ ਨੇਤਾ ਨਹੀਂ ਬਲਕਿ 3000 ਸਾਲ ਪੁਰਾਣੀ 22 ਮਮੀ ਸ਼ਾਮਲ ਸਨ। ਜਿਨ੍ਹਾਂ ਨੂੰ ਰਾਜਧਾਨੀ ਕਾਹਿਰਾ ਤੋਂ 8 ਕਿਲੋਮੀਟਰ ਦੂਰ ਨੈਸ਼ਨਲ ਮਿਊਜ਼ੀਅਮ ਵਿਚ ਲਿਜਾਇਆ ਗਿਆ। ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਮਮੀਆਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ।
ਇਹ ਵੀ ਪੜੋ - ਦੁਨੀਆ ਦੀ ਸਭ ਤੋਂ ਖਤਰਨਾਕ ਜੇਲ 'ਗਵਾਂਤਾਨਾਮੋ ਬੇ' ਦੀ ਯੂਨਿਟ ਹੋਈ ਬੰਦ, ਮਿਲਦੀ ਸੀ ਇਹ ਸਜ਼ਾ
ਮਮੀਆਂ ਨੂੰ ਸ਼ਾਨਦਾਰ ਲਾਈਟ-ਮਿਊਜ਼ਿਕ ਪ੍ਰੋਗਰਾਮ ਦੌਰਾਨ ਮਿਊਜ਼ੀਅਮ ਪਹੁੰਚਾਇਆ ਗਿਆ। ਇਨ੍ਹਾਂ ਮਮੀਆਂ ਵਿਚ 19 ਰਾਜਿਆਂ ਅਤੇ 4 ਰਾਣੀਆਂ ਦੀ ਮਮੀ ਹੈ। ਇਨ੍ਹਾਂ ਵਿਚ ਰਾਜਾ ਰਾਮਸੇਸ-2, ਸੇਤੀ-1, ਰਾਣੀ ਹਟਸ਼ੇਪਸੂਟ ਆਦਿ ਸ਼ਾਮਲ ਹਨ। ਇਸ ਪਰੇਡ ਦੌਰਾਨ ਲੋਕ ਰਵਾਇਤੀ ਕੱਪੜੇ ਪਾਈ ਦੇਖੇ ਗਏ। ਉਥੇ ਹੀ ਸੈਲਾਨੀ ਮਿਊਜ਼ੀਅਮ ਵਿਚ ਇਕ ਵਾਰ ਵਿਚ ਹੀ ਸਾਰੀਆਂ ਮਮੀਆਂ ਨੂੰ ਦੇਖ ਸਕਣਗੇ। ਇਸ ਤੋਂ ਸਰਕਾਰ ਨੂੰ ਉਮੀਦ ਹੈ ਕਿ ਸੈਲਾਨੀ ਮਮੀ ਨੂੰ ਦੇਖਣ ਆਉਣਗੇ ਅਤੇ ਦੇਸ਼ ਦੀ ਆਮਦਨ ਵਧੇਗੀ।
ਇਹ ਵੀ ਪੜੋ - ਫੇਸਬੁੱਕ : ਜ਼ੁਕਰਬਰਗ ਦਾ ਫੋਨ ਨੰਬਰ ਹੋਇਆ 'ਲੀਕ', 60 ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ
ਨਵੇਂ ਮਿਊਜ਼ੀਅਮ ਨੂੰ 18 ਅਪ੍ਰੈਲ ਤੋਂ ਆਮ ਜਨਤਾ ਲਈ ਖੋਲ੍ਹਿਆ ਜਾਵੇਗਾ
ਮਮੀਆਂ ਨੂੰ ਆਮ ਜਨਤਾ ਸਾਹਮਣੇ ਪਰੇਡ ਦੌਰਾਨ ਸੁਨਹਿਰੀ ਰੰਗ ਦੇ ਵਾਹਨ ਵਿਚ ਰੱਖਿਆ ਗਿਆ ਸੀ। ਇਸ ਦੌਰਾਨ ਸੜਕਾਂ 'ਤੇ ਝਟਕਿਆਂ ਨਾਲ ਨੁਕਸਾਨ ਨਾ ਪਹੁੰਚੇ ਇਸ ਦੇ ਲਈ ਵਾਹਨ ਵਿਚ ਸ਼ਾਕ-ਆਬਜ਼ਰਵਰ ਵੀ ਲਾਏ ਗਏ।
ਇਹ ਵੀ ਪੜੋ - ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ
ਕਾਹਿਰਾਂ ਵਿਚ ਇਜੀਪਟਲਾਜ਼ੀ ਦੀ ਪ੍ਰੋਫੈਸਰ ਅਤੇ ਮਮੀ ਬਣਾਉਣ ਵਾਲੀ ਇਕ ਮਾਹਿਰ ਨੇ ਦੱਸਿਆ ਕਿ ਇਨ੍ਹਾਂ ਮਮੀਆਂ ਨੂੰ ਪਹਿਲਾਂ ਤੋਂ ਕਈ ਗੁਣਾ ਬਿਹਤਰ ਸੁੰਦੂਕ ਵਿਚ ਰੱਖਿਆ ਜਾਵੇਗਾ। ਨਮੀ ਅਤੇ ਤਾਪਮਾਨ ਨੂੰ ਕੰਟਰੋਲ ਕਰਨ ਦੀ ਵਿਵਸਥਾ ਹੋਣ ਨਾਲ ਇਨ੍ਹਾਂ ਨੂੰ ਹੋਰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾ ਸਕੇਗਾ। ਪੁਰਾਣੇ ਮਿਊਜ਼ੀਅਨ ਵਿਚ ਅਜਿਹੀ ਵਿਵਸਥਾ ਨਹੀਂ ਸੀ।
ਇਹ ਵੀ ਪੜੋ - ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ
ਇਹ ਵੀ ਪੜੋ - ਨਸ਼ੇ 'ਚ ਟੱਲੀ ਵਿਅਕਤੀ ਨੂੰ ਬਚਾਉਣ ਗਈ ਪੁਲਸ 'ਤੇ ਹੀ ਹੋਇਆ ਹਮਲਾ, 2 ਦੀ ਮੌਤ ਤੇ 1 ਜ਼ਖਮੀ
ਰੂਸ 'ਚ ਮਈ ਦੇ ਮੱਧ ਤੱਕ ਹੌਲੀ ਹੋਈ ਟਵਿੱਟਰ ਦੀ ਰਫਤਾਰ, ਪ੍ਰਸ਼ਾਸਨ ਨੇ ਫਿਲਹਾਲ ਬਲਾਕ ਕਰਨ ਤੋਂ ਕੀਤਾ ਇਨਕਾਰ
NEXT STORY