ਸੈਨ ਫ੍ਰਾਂਸਿਸਕੋ— ਅੱਜਕਲ ਫੇਸਬੁਕ 'ਤੇ ਮੌਜੂਦ ਕਈ ਗਰੁੱਪ ਲੇਟੈਸਟ ਫੇਮਸ ਇੰਟਰਨੈਸ਼ਨਲ ਮੂਵੀਜ਼ ਦੀ ਪਾਇਰੇਟਿਡ ਕਾਪੀ ਫੇਸਬੁਕ 'ਤੇ ਅਪਲੋਡ ਕਰ ਰਹੇ ਹਨ ਅਤੇ ਇਨ੍ਹਾਂ ਪਾਇਰੇਟਿਡ ਮੂਵੀਜ਼ ਨੂੰ ਬਿਨਾਂ ਕਿਸੇ ਰੋਕ-ਟੋਕ ਪੂਰੀ ਦੁਨੀਆ ਵਿਚ ਦੇਖਿਆ ਅਤੇ ਡਾਊਨਲੋਡ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਥੇ ਇਕ ਪਾਸੇ ਸੋਸ਼ਲ ਮੀਡੀਆ ਜੁਆਇੰਟ ਫੇਸਬੁਕ ਨੇ ਆਪਣੇ ਪਲੇਟਫਾਰਮ 'ਤੇ ਕਾਪੀ ਰਾਈਟ ਕੰਟੈਂਟ ਨੂੰ ਰੋਕਣ ਲਈ ਕਈ ਆਟੋਮੈਟਿਕ ਸਾਫਟਵੇਅਰ ਅਤੇ ਕੰਟੈਂਟ ਮਾਡਰੇਟਰ ਦੀ ਪੂਰੀ ਟੀਮ ਲਾਈ ਹੋਈ ਹੈ। ਫਿਰ ਵੀ ਕੁਝ ਗਰੁੱਪਸ ਫੇਸਬੁਕ ਦੇ ਨੱਕ ਹੇਠਾਂ ਹਾਲੀਵੁੱਡ ਮੂਵੀਜ਼ ਦੀ ਖੁੱਲ੍ਹੇਆਮ ਪਾਇਰੇਸੀ ਕਰ ਰਹੇ ਹਨ।
ਬਿਜ਼ਨੈੱਸ ਇਨਸਾਈਡਰ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਹ ਫੇਸਬੁਕ ਗਰੁੱਪ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਨ੍ਹਾਂ ਫਿਲਮਾਂ ਦੀ ਪ੍ਰਾਇਵੇਸੀ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਹਨ ਅਤੇ ਖੁੱਲ੍ਹੇਆਮ ਪਲੇਟਫਾਰਮ ਪਾਇਰੇਟਿਡ ਫਿਲਮਾਂ ਅਪਲੋਡ ਕਰ ਰਹੇ ਹਨ। ਇਥੋਂ ਤੱਕ ਕਿ ਹਾਲ ਹੀ ਵਿਚ ਰਿਲੀਜ਼ ਹੋਈ ਬਲਾਕਬਸਟਰ ਮੂਵੀ 'ਆਂਟ ਮੈਨ ਐਂਡ ਦਿ ਵਾਸਪ' ਦੀ ਪਾਇਰੇਟਿਡ ਕਾਪੀ ਫੇਸਬੁਕ 'ਤੇ ਦੇਖਣ ਅਤੇ ਅਪਲੋਡ ਕਰਨ ਲਈ ਖੁੱਲ੍ਹੇਆਮ ਮੁਹੱਈਆ ਹੈ ਪਰ ਫੇਸਬੁਕ ਇਸ ਪਾਇਰੇਟਿਡ ਮੂਵੀ ਨੂੰ ਰੋਕਣ ਵਿਚ ਅਸਮਰੱਥ ਹੈ।
ਜਾਣਕਾਰੀ ਮੁਤਾਬਕ ਫੇਸਬੁਕ 'ਤੇ ਮੌਜੂਦ ਕਈ ਸੋਸ਼ਲ ਗਰੁੱਪ, ਜੋ ਕਿ ਕਈ ਸਾਲ ਪੁਰਾਣੇ ਹਨ ਅਤੇ ਜਿਨ੍ਹਾਂ ਨਾਲ ਹਜ਼ਾਰਾਂ ਲੱਖਾਂ ਲੋਕ ਜੁੜੇ ਹਨ, ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਫਿਲਮਾਂ ਦੀ ਇਸ ਪਾਇਰੇਸੀ ਨੂੰ ਫੇਸਬੁਕ ਦੇ ਇਨਸਾਨੀ ਕੰਟੈਂਟ ਮਾਡਰੇਟਰ ਅਤੇ ਆਟੋਮੈਟਿਕ ਸਾਫਟਵੇਅਰ ਦੀ ਪੂਰੀ ਫੌਜ ਵੀ ਡਿਟੈਕਟ ਨਹੀਂ ਕਰ ਪਾ ਰਹੀ ਹੈ। ਮਤਲਬ ਕਿਹਾ ਜਾ ਸਕਦਾ ਹੈ ਕਿ ਫੇਸਬੁਕ ਦੀ ਕੰਟੈਂਟ ਪਾਲਿਸੀ ਸਿਸਟਮ ਵਿਚ ਕੁਝ ਗੜਬੜ ਹੈ, ਲੋਕਾਂ ਦੇ ਮਨ ਵਿਚ ਸਭ ਤੋਂ ਵੱਡਾ ਸਵਾਲ ਇਹੀ ਉੱਠ ਰਿਹਾ ਹੈ।
ਫੇਸਬੁਕ ਦੀ ਹਾਲ ਹੀ ਦੀ ਟ੍ਰਾਂਸਪੇਰੈਂਸੀ ਰਿਪੋਰਟ ਦੱਸਦੀ ਹੈ ਕਿ ਜਦੋਂ ਤੋਂ ਫੇਸਬੁਕ ਨੇ ਕੰਟੈਂਟ ਦੀ ਪਾਇਰੇਸੀ ਨੂੰ ਰੋਕਣ ਨਾਲ ਜੁੜੇ ਕਦਮ ਉਠਾਏ ਹਨ ਉਦੋਂ ਤੋਂ ਉਸ ਨੇ ਆਪਣੇ ਪਲੇਟਫਾਰਮ 'ਤੇ ਮੌਜੂਦ ਕਈ ਵੀਡੀਓ ਕੰਟੈਂਟ ਨੂੰ ਰੀਮੂਵ ਵੀ ਕੀਤਾ ਹੈ। ਜਿਵੇਂ ਕਿ ਸਾਲ 2017 ਦੀ ਦੂਜੀ ਛਿਮਾਹੀ ਵਿਚ ਫੇਸਬੁਕ ਨੇ 370000 ਯੂਜ਼ਰਸ ਵਲੋਂ ਫੇਸਬੁਕ 'ਤੇ ਕਾਪੀਰਾਈਟਡ ਕੰਟੈਂਟ ਦੀ ਰਿਪੋਰਟ ਕਰਨ ਤੋਂ ਬਾਅਦ ਲਗਭਗ 28 ਲੱਖ ਵੀਡੀਓਜ਼ ਨੂੰ ਡਿਲੀਟ ਕਰ ਦਿੱਤਾ ਹੈ।
ਗਾਜ਼ਾ 'ਚ ਇਜ਼ਰਾਇਲੀ ਹਮਲੇ 'ਚ ਤਿੰਨ ਫਲਸਤੀਨੀਆਂ ਦੀ ਮੌਤ
NEXT STORY