ਗੁਰਦਾਸਪੁਰ/ਲਾਹੌਰ (ਵਿਨੋਦ) - ਨਵ-ਵਿਆਹੇ ਜੋੜੇ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਉਦੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਹਨੀਮੂਨ ’ਤੇ ਜਾਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮਿੱਲਤ ਟਾਊਨ ਥਾਣੇ ਅਧੀਨ 202 ਰਬ ਭਲਵਾ ਅਦੀਲ ਟਾਊਨ ਦੇ ਰਹਿਣ ਵਾਲੇ 34 ਸਾਲਾ ਸਾਜਿਦ ਨੇ ਲੱਗਭਗ ਡੇਢ ਮਹੀਨਾ ਪਹਿਲਾਂ ਰਜ਼ੀਆ ਨਾਲ ਵਿਆਹ ਕੀਤਾ ਸੀ। ਜੋੜੇ ਨੇ ਈਦ ਤੋਂ ਬਾਅਦ ਹਨੀਮੂਨ ਲਈ ਨਾਰਨ ਜਾਣ ਦੀ ਯੋਜਨਾ ਬਣਾਈ ਸੀ। ਸਾਜਿਦ ਨੇ ਆਪਣੇ ਵੱਡੇ ਭਰਾਵਾਂ ਫਹਾਦ ਅਤੇ ਜ਼ਾਹਿਦ ਤੋਂ ਪੈਸੇ ਮੰਗੇ ਪਰ ਉਹ ਪੈਸੇ ਦਾ ਪ੍ਰਬੰਧ ਨਹੀਂ ਕਰ ਸਕੇ। ਸੂਤਰਾਂ ਅਨੁਸਾਰ ਅੱਜ ਸਵੇਰੇ ਸਾਜਿਦ ਆਪਣੀ 30 ਸਾਲਾ ਪਤਨੀ ਰਜ਼ੀਆ ਬੀਬੀ ਨਾਲ ਘਰੋਂ ਨਿਕਲਿਆ ਅਤੇ ਚੇਅਰਮੈਨ ਸਟਾਪ ਨੇੜੇ ਭਲਵਾ ਰੇਲਵੇ ਕ੍ਰਾਸਿੰਗ ’ਤੇ ਦੋਵੇਂ ਚਲੇ ਗਏ। ਉਸ ਨੇ ਆਪਣੇ ਭਰਾ ਜ਼ਾਹਿਦ ਨੂੰ ਫੋਨ ਕਰ ਕੇ ਕਿਹਾ ਕਿ ਮੈਂ ਆਪਣੀ ਪਤਨੀ ਨਾਲ ਖੁਦਕੁਸ਼ੀ ਕਰਨ ਜਾ ਰਿਹਾ ਹਾਂ, ਸਾਡੀਆਂ ਲਾਸ਼ਾਂ ਲੈ ਜਾਣਾ। ਫੋਨ ਕਾਲ ਤੋਂ ਬਾਅਦ ਸਾਜਿਦ ਅਤੇ ਉਸ ਦੀ ਪਤਨੀ ਰੇਲਵੇ ਟ੍ਰੈਕ ’ਤੇ ਲੇਟ ਗਏ।
ਪਾਕਿ ਫੌਜ ਨੇ 9 ਬਲੋਚ ਨੇਤਾਵਾਂ ਨੂੰ ਕੀਤਾ ਅਗਵਾ
NEXT STORY