ਪਰਥ ,(ਜਤਿੰਦਰ ਗਰੇਵਾਲ)- ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਸਿੱਖ ਗੁਰਦਵਾਰਾ ਪਰਥ , ਬੈਨਿਟ ਸਪ੍ਰਿੰਗਸ ਦੀ ਕਮੇਟੀ ਵੱਲੋਂ ਪੰਜਾਬ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਸਮਰਥਨ ਵਿਚ ਅੱਜ ਇਕ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ।ਕਿਸਾਨਾਂ ਦੇ ਹੱਕ ਵਿਚ ਬੋਲਦੇ ਹੋਏ ਸਾਰੇ ਹੀ ਬੁਲਾਰਿਆਂ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਭਾਰਤ ਸਰਕਾਰ ਨੂੰ ਖੇਤੀ ਸੁਧਾਰਾਂ ਲਈ ਬਣਾਏ ਕਾਲੇ ਕਨੂੰਨਾਂ 'ਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਇਹ ਵੀ ਸੁਝਾਅ ਦਿੱਤਾ ਗਿਆ ਕਿ ਸਾਨੂੰ ਆਸਟ੍ਰੇਲੀਆ ਦੇ ਫੈਡਰਲ ਤੇ ਲੋਕਲ ਮੈਂਬਰ ਪਾਰਲੀਮੈਂਟ ਨੂੰ ਵੀ ਮਿਲ ਕੇ ਇਨ੍ਹਾਂ ਕਨੂੰਨਾਂ ਬਾਰੇ ਜਾਣਕਾਰੀ ਦਿਤੀ ਜਾਵੇ । ਇਸ ਇਕੱਠ ਵਿਚ 2 ਮਤੇ ਵੀ ਪਾਸ ਕੀਤੇ ਗਏ -
ਮਤਾ 1. ਅੱਜ ਦਾ ਇਕੱਠ ਭਾਰਤ ਸਰਕਾਰ ਵੱਲੋਂ ਸਤੰਬਰ 2020 ਵਿੱਚ ਪਾਸ ਕੀਤੇ ਖੇਤੀ ਉਪਜਾਂ ਨਾਲ ਸੰਬੰਧਤ ਤਿੰਨ ਕਾਨੂੰਨਾਂ ਨੂੰ ਰੱਦ ਕਰਦਾ ਹੈ।
ਮਤਾ 2. ਅੱਜ ਦਾ ਇਕੱਠ ਸਮਾਜ ਦੇ ਸਭ ਵਰਗਾਂ ਨੂੰ ਅਪੀਲ ਕਰਦਾ ਹੈ ਉਹ ਇਕਮੁੱਠਤਾ ਨਾਲ ਚੱਲ ਰਹੇ ਕਿਸਾਨ ਸੰਘਰਸ਼ ਦਾ ਸਹਿਯੋਗ ਕਰਨ।
ਇਨ੍ਹਾਂ ਮਤਿਆਂ ਨੂੰ ਸਮੁੱਚੀ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ‘ਚ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ ।ਅੰਤ ਵਿਚ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਬੀਬੀ ਨਵਤੇਜ ਕੌਰ ਉੱਪਲ ਨੇ ਸਾਰੇ ਹੀ ਬੁਲਾਰਿਆਂ ਤੇ ਸੰਗਤ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਅੱਜ ਦੀ ਸਾਰੀ ਕਾਰਵਾਈ ਨੂੰ ਇਕ ਦਸਤਾਵੇਜ਼ ਦੇ ਰੂਪ ਵਿਚ ਆਉਣ ਵਾਲੇ ਦਿਨਾਂ ਚ ਜਾਰੀ ਕੀਤਾ ਜਾਵੇਗਾ। ਬੀਬੀ ਜੀ ਵਲੋਂ ਸਭ ਨੂੰ ਅਪੀਲ ਕੀਤੀ ਗਈ ਕਿ ਉਹ ਏਕੇ ਨਾਲ ਚੱਲ ਰਹੇ ਕਿਸਾਨ ਸੰਘਰਸ਼ ਦਾ ਸਹਿਯੋਗ ਕਰਨ ।
ਧਰਤੀ ’ਤੇ ਨਮੂਨਾ ਲਿਆਉਣ ਲਈ ਨਾਸਾ ਦੀ ਪੁਲਾੜੀ ਗੱਡੀ ਐਸਟ੍ਰਾਇਡ ’ਤੇ ਪਹੁੰਚੀ
NEXT STORY