ਕੇਪ ਕੇਨਾਵੇਰਲ– ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਪੁਲਾੜੀ ਗੱਡੀ ਮੰਗਲਵਾਰ ਨੂੰ ਪਹਿਲੀ ਵਾਰ ਕਿਸੇ ਐਸਟ੍ਰਾਇਡ ਦੇ ਨੇੜੇ ਪਹੁੰਚੀ। ਉਹ ਅਧਿਐਨ ਲਈ ਐਸਟ੍ਰਾਇਡ ਦੇ ਨਮੂਨੇ ਲੈ ਕੇ ਧਰਤੀ ’ਤੇ ਪਰਤੇਗੀ।
ਜਾਪਾਨ ਵਲੋਂ ਐਸਟ੍ਰਾਇਡ ਦਾ ਨਮੂਨਾ ਲਿਆਉਣ ਤੋਂ ਬਾਅਦ ਅਮਰੀਕਾ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੂਜਾ ਦੇਸ਼ ਬਣ ਜਾਏਗਾ। ਯੂਨੀਵਰਸਿਟੀ ਆਫ ਐਰੀਜੋਨਾ ਦੇ ਪ੍ਰਮੁੱਖ ਵਿਗਿਆਨੀ ਦਾਂਤ ਲਾਰੇਤਾ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਸੀਂ ਅਜਿਹਾ ਕੀਤਾ ਹੈ। ਪੁਲਾੜੀ ਗੱਡੀ ਉਹ ਹਰ ਕੰਮ ਕਰ ਰਹੀ ਹੈ, ਜੋ ਕੀਤਾ ਜਾਣਾ ਚਾਹੀਦਾ ਹੈ।
ਓਸੀਰਿਸ-ਰੇਕਸ ਪੁਲਾੜੀ ਗੱਡੀ ਨੇ ਧਰਤੀ ਤੋਂ 20 ਕਰੋੜ ਮੀਲ ਦੂਰ ਬੇਨੂ ਐਸਟ੍ਰਾਇਡ ’ਤੇ ਉਤਰਨ ਦੇ ਸੰਕੇਤ ਦਿੱਤੇ ਤਾਂ ਮਿਸ਼ਨ ਨਾਲ ਜੁੜੀ ਟੀਮ ਦੇ ਚਿਹਰੇ ’ਤੇ ਖੁਸ਼ੀ ਛਾ ਗਈ। ਵਿਗਿਆਨੀਆਂ ਨੂੰ ਕਰੀਬ ਇਕ ਹਫਤੇ ਦਾ ਸਮਾਂ ਇਹ ਪਤਾ ਲਗਾਉਣ ’ਚ ਲੱਗੇਗਾ ਕਿ ਕੀ ਪੁਲਾੜੀ ਗੱਡੀ ਨਮੂਨਾ ਇਕੱਠਾ ਕਰਨ ’ਚ ਸਫਲ ਹੋਈ ਹੈ ਜਾਂ ਮੁੜ ਕੋਸ਼ਿਸ਼ ਕਰਨੀ ਹੋਵੇਗੀ। ਜੇ ਇਹ ਸਫਲ ਹੁੰਦਾ ਹੈ ਤਾਂ ਸਾਲ 2023 ’ਚ ਪੁਲਾੜੀ ਗੱਡੀ ਨਮੂਨਾ ਲੈ ਕੇ ਧਰਤੀ ’ਤੇ ਪਰਤੇਗੀ।
ਕੋਰੋਨਾ ਵਾਇਰਸ ਦੌਰਾਨ ਹੋਈਆਂ ਆਮ ਫਲੂ ਸੀਜ਼ਨ ਨਾਲੋਂ ਜ਼ਿਆਦਾ ਮੌਤਾਂ
NEXT STORY