ਇੰਟਰਨੈਸ਼ਨਲ ਡੈਸਕ : ਮੈਕਸੀਕੋ 'ਚ ਇਕ ਦਰਦਨਾਕ ਬੱਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ। 3 ਅਗਸਤ ਦੀ ਰਾਤ ਨੂੰ ਮੈਕਸੀਕੋ ਵਿੱਚ ਯਾਤਰੀਆਂ ਨਾਲ ਭਰੀ ਇਕ ਬੱਸ ਖੱਡ ਵਿੱਚ ਡਿੱਗ ਗਈ। ਬੱਸ ਸੰਯੁਕਤ ਰਾਜ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਮੈਕਸੀਕਨ ਸ਼ਹਿਰ ਟਿਜੁਆਨਾ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਇਹ ਬੱਸ ਕਰੀਬ 131 ਫੁੱਟ ਡੂੰਘੀ ਖੱਡ ਵਿੱਚ ਡਿੱਗੀ। ਬੱਸ ਕਈ ਪਲਟੀਆਂ ਖਾਂਦੀ ਖੱਡ ਵਿੱਚ ਜਾ ਡਿੱਗੀ।
ਇਹ ਵੀ ਪੜ੍ਹੋ : ਬੇਅਦਬੀ ਦੀਆਂ ਘਟਨਾਵਾਂ 'ਤੇ ਨਹੀਂ ਲੱਗ ਰਹੀ ਲਗਾਮ, CCTV 'ਚ ਕੈਦ ਨਸ਼ੇੜੀ ਦੀਆਂ ਹਰਕਤਾਂ ਦੇਖ ਉੱਡ ਜਾਣਗੇ ਹੋਸ਼
ਜਾਣਕਾਰੀ ਮੁਤਾਬਕ ਬੱਸ 'ਚ ਕਰੀਬ 42 ਯਾਤਰੀ ਸਵਾਰ ਸਨ। ਦੇਰ ਰਾਤ ਬੱਸ ਦੇ ਖੱਡ 'ਚ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 24 ਦੇ ਕਰੀਬ ਜ਼ਖ਼ਮੀ ਹੋ ਗਏ। ਜ਼਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚੋਂ 6 ਭਾਰਤੀ ਮੂਲ ਦੇ ਸਨ। ਇੰਨਾ ਹੀ ਨਹੀਂ, ਬੱਸ 'ਚ ਬੈਠੇ ਜ਼ਿਆਦਾਤਰ ਯਾਤਰੀ ਅਮਰੀਕੀ ਨਹੀਂ ਸਗੋਂ ਹੋਰ ਮੂਲ ਦੇ ਸਨ। ਇਨ੍ਹਾਂ 'ਚ ਡੋਮੀਨਿਕਨ ਰੀਪਬਲਿਕ ਅਤੇ ਅਫਰੀਕੀ ਦੇਸ਼ਾਂ ਦੇ ਲੋਕ ਵੀ ਸਨ।
ਇਹ ਵੀ ਪੜ੍ਹੋ : Shoking: American rapper Cardi B ਵੱਲੋਂ ਸੁੱਟਿਆ ਗਿਆ ਮਾਈਕ 82 ਲੱਖ ਰੁਪਏ 'ਚ ਹੋਇਆ ਨਿਲਾਮ
ਬੱਸ ਜਿਸ ਖੱਡ ਵਿੱਚ ਡਿੱਗੀ ਸੀ, ਉਸ ਨੂੰ ਰੱਸੀਆਂ ਦੀ ਮਦਦ ਨਾਲ ਬੰਨ੍ਹ ਕੇ ਬਾਹਰ ਕੱਢਿਆ ਗਿਆ। ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਅਤੇ ਉਸ ਵਿੱਚ ਫਸੇ ਲੋਕਾਂ ਨੂੰ ਬਚਾਅ ਕਾਰਜ ਰਾਹੀਂ ਬਾਹਰ ਕੱਢਿਆ ਗਿਆ। ਹਾਲਾਂਕਿ, ਸਾਰਿਆਂ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਹਾਦਸੇ 'ਚ ਬਚੇ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੁੜ ਵਿਗੜੀ ਸਿਹਤ, ਫਰੀਦਕੋਟ ਦੇ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
ਜਾਣਕਾਰੀ ਮੁਤਾਬਕ ਬੱਸ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹਨੇਰਾ ਜ਼ਿਆਦਾ ਸੀ ਅਤੇ ਡਰਾਈਵਰ ਬੱਸ ਨੂੰ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਮੋੜ ਹੋਣ 'ਤੇ ਵੀ ਉਸ ਨੇ ਬੱਸ ਦੀ ਰਫ਼ਤਾਰ ਘੱਟ ਨਹੀਂ ਕੀਤੀ ਤੇ ਘਟਨਾ ਵਾਪਰ ਗਈ। ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੌਕੇ 'ਤੇ ਮੌਜੂਦ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੜਕ 'ਤੇ ਤਿੰਨ ਮੋੜ ਹੋਣ ਦੇ ਬਾਵਜੂਦ ਬੱਸ ਦੇ ਡਰਾਈਵਰ ਨੇ ਬੱਸ ਨੂੰ ਸਹੀ ਢੰਗ ਨਾਲ ਨਹੀਂ ਮੋੜਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ’ਚ 4 ਕਰੋੜ ਰੁਪਏ ਦਾ ਝੰਡਾ ਸਥਾਪਿਤ ਕਰਨ ’ਤੇ ਲਾਹੌਰ ਹਾਈਕੋਰਟ ਨੇ ਲਗਾਈ ਰੋਕ
NEXT STORY