ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਪੈਰਿਸ ਸਥਿਤ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਪਾਕਿਸਤਾਨ ਅਤੇ ਉਸ ਜਿਹੇ ਹੋਰ ਦੇਸ਼ਾਂ 'ਤੇ ਇਸ ਹਫਤੇ ਕੋਈ ਕਾਰਵਾਈ ਕਰੇਗਾ, ਜਿਸ ਬਾਰੇ ਵਿਚ ਉਸ ਦਾ ਮੰਨਣਾ ਹੈ ਕਿ ਉਹ ਅੱਤਵਾਦ ਦਾ ਵਿੱਤ ਪੋਸ਼ਣ ਰੋਕਣ ਲਈ ਜ਼ਰੂਰੀ ਕਦਮ ਨਹੀਂ ਚੁੱਕ ਰਹੇ ਹਨ। ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੌਰਟ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ,''ਸਾਡਾ ਅਨੁਮਾਨ ਹੈ ਕਿ ਇਸ ਹਫਤੇ ਵੀਰਵਾਰ ਨੂੰ ਅਖੀਰੀ ਫੈਸਲਾ ਲਿਆ ਜਾਵੇਗਾ।'' ਹੀਥਰ ਤੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਦੇ ਉਸ ਟਵੀਟ ਦੇ ਸੰਬੰਧ ਵਿਚ ਪ੍ਰਸ਼ਨ ਕੀਤਾ ਗਿਆ ਸੀ ਕਿ ਐੱਫ. ਏ. ਟੀ. ਐੱਫ. ਦੀ ਬੈਠਕ ਵਿਚ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾਉਣ ਲਈ ਕੋਈ ਆਮ ਸਹਿਮਤੀ ਨਹੀਂ ਹੈ। ਇਸ ਪ੍ਰਸ਼ਨ ਦੇ ਜਵਾਬ ਵਿਚ ਉਨ੍ਹਾਂ ਕਿਹਾ,''ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰਾ ਮੰਨਣਾ ਹੈ ਕਿ ਇਸ 'ਤੇ ਅਖੀਰੀ ਫੈਸਲਾ ਇਸੇ ਹਫਤੇ ਆਉਣਾ ਹੈ। ਅਖੀਰੀ ਫੈਸਲਾ ਕੀ ਹੋਵੇਗਾ ਇਸ 'ਤੇ ਮੈਂ ਅੱਗੇ ਨਹੀਂ ਜਾਣਾ ਚਾਹੁੰਦੀ।'' ਉਨ੍ਹਾਂ ਕਿਹਾ ਕਿ ਕਈ ਦੇਸ਼ ਇਕਜੁੱਟ ਹੋ ਕੇ ਉਨ੍ਹਾਂ ਦੇਸ਼ਾਂ 'ਤੇ ਵਿਚਾਰ ਵਟਾਂਦਰਾ ਕਰਦੇ ਹਨ, ਜਿਨ੍ਹਾਂ ਦੇ ਬਾਰੇ ਵਿਚ ਉਨ੍ਹਾਂ ਨੂੰ ਜਾਂ ਹੋਰ ਦੇਸ਼ਾਂ ਨੂੰ ਲੱਗਦਾ ਹੈ ਕਿ ਉਹ ਅੱਤਵਾਦ 'ਤੇ ਲਗਾਮ ਲਗਾਉਣ ਅਤੇ ਉਨ੍ਹਾਂ ਦਾ ਵਿੱਤ ਪੋਸ਼ਣ ਰੋਕਣ ਲਈ ਉਚਿਤ ਕਾਰਵਾਈ ਨਹੀਂ ਕਰ ਰਹੇ ਹਨ। ਹੀਥਰ ਨੇ ਕਿਹਾ,''ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ 'ਤੇ ਉਹ ਨਜ਼ਰ ਬਣਾਏ ਹੋਏ ਹੈ ਅਤੇ ਉਹ ਜਲਦੀ ਕੋਈ ਐਲਾਨ ਕਰ ਸਕਦੇ ਹਨ।''
ਪਿਆਰ 'ਚ ਪਾਗਲ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਉਜਾੜਿਆ ਸੁਹਾਗ, ਦੋਸ਼ੀ ਕਰਾਰ
NEXT STORY