ਕਾਬੁਲ (ਵਾਰਤਾ) : ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਦੇ ਬਾਅਦ ਇੱਥੋਂ ਦੇ ਨਾਗਰਿਕ ਪੈਸਾ ਨਾ ਹੋਣ ’ਤੇ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ ਅਤੇ ਦੋ ਵਕਤ ਦਾ ਭੋਜਨ ਜੁਟਾਉਣ ਲਈ ਲੋਕ ਕਾਬੁਲ ਦੀਆਂ ਸੜਕਾਂ ’ਤੇ ਆਪਣੇ ਘਰਾਂ ਦਾ ਸਾਮਾਨ ਵੇਚ ਰਹੇ ਹਨ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਕਾਬੁਲ ਦੇ ਇਕ ਪਾਰਕ ਚਮਨ-ਏ-ਹੋਜੋਰੀ ਵੱਲ ਜਾਣ ਵਾਲੀ ਸੜਕ ’ਤੇ ਕਾਲੀਨ, ਫਰਿੱਜ, ਟੈਲੀਵਿਜ਼ਨ, ਸੋਫ਼ਾ ਅਤੇ ਹੋਰ ਸਮਾਨ ਰੱਖਿਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਜਾਣੋ ਕਿਉਂ ਥਾਈਲੈਂਡ ਦੇ ਲੋਕ ਟੈਕਸੀਆਂ ਦੀਆਂ ਛੱਤਾਂ ’ਤੇ ਕਰ ਰਹੇ ਨੇ ਖੇਤੀ
ਰਿਪੋਰਟ ਮੁਤਾਬਕ ਕਈ ਲੋਕ ਰੋਜ਼ੀ-ਰੋਟੀ ਅਤੇ ਅਫ਼ਗਾਨਿਸਤਾਨ ਤੋਂ ਬਾਹਰ ਜਾਣ ਲਈ ਪੈਸੇ ਦੀ ਜ਼ਰੂਰਤ ਦੇ ਮੱਦੇਨਜ਼ਰ ਆਪਣਾ ਮਹਿੰਗਾ ਘਰੇਲੂ ਸਾਮਾਨ ਘੱਟ ਕੀਮਤ ’ਤੇ ਵੇਚ ਰਹੇ ਹਨ। ਇਕ ਦੁਕਾਨਦਾਰ ਲਾਲ ਗੁਲ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਇਕ ਲੱਖ ਦਾ ਘਰੇਲੂ ਸਾਮਾਨ ਸਿਰਫ਼ 20 ਹਜ਼ਾਰ ਵਿਚ ਵਿੱਕ ਰਿਹਾ ਹੈ। ਉਸ ਨੇ ਦੱਸਿਆ ਕਿ, ‘ਮੈਂ ਵੀ ਆਪਣਾ ਸਾਮਾਨ ਅੱਧੇ ਤੋਂ ਘੱਟ ਕੀਮਤ ’ਤੇ ਵੇਚਿਆ ਹੈ। ਮੈਂ 25 ਹਜ਼ਾਰ ਵਿਚ ਖ਼ਰੀਦੇ ਗਏ ਫਰਿੱਜ ਨੂੰ ਸਿਰਫ਼ 5000 ਵਿਚ ਵੇਚ ਦਿੱਤਾ। ਇਸ ਦੇ ਇਲਾਵਾ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਹੈ, ਇਸ ਨੂੰ ਵੇਚ ਘੱਟ ਤੋਂ ਘੱਟ ਮੇਰੇ ਬੱਚੇ ਰਾਤ ਦਾ ਖਾਣਾ ਖਾ ਸਕਣਗੇ।’
ਇਹ ਵੀ ਪੜ੍ਹੋ: ਹੈਰਾਨੀਜਨਕ: ਮਹਿਲਾ ਖਾ ਰਹੀ ਸੀ ਚਿਕਨ ਬਰਗਰ, ਅਚਾਨਕ ਮੂੰਹ ’ਚ ਆ ਗਈ ਇਨਸਾਨੀ ਉਂਗਲ
ਸਾਬਕਾ ਪੁਲਸ ਅਧਿਕਾਰੀ ਮੁਹੰਮਦ ਆਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਤਨਖ਼ਾਹ ਨਾ ਮਿਲਣ ਕਾਰਨ ਉਹ ਪਿਛਲੇ 10 ਦਿਨਾਂ ਤੋਂ ਬਾਜ਼ਾਰ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਮੇਰੇ ਕੋਲ ਨੌਕਰੀ ਨਹੀਂ ਹੈ ਅਤੇ ਮੈਂ ਕੀ ਕਰਾਂ। ਇਕ ਹੋਰ ਕਾਬੁਲ ਨਿਵਾਸੀ ਨੇ ਦੱਸਿਆ ਕਿ ਮੈਂ ਇਲੈਕਟ੍ਰਾਨਿਕ ਇੰਜੀਨੀਅਰ ਹਾਂ। ਮੇਰਾ ਪੁੱਤਰ ਜੀਓਲੋਜੀ ਫੈਕਲਟੀ ਤੋਂ ਗੈ੍ਰਜੂਏਟ ਹੈ। ਅਸੀਂ ਦੋਵੇਂ ਬੇਰੁਜ਼ਗਾਰ ਹਾਂ। ਸਾਡੇ ਕੋਲ ਭੋਜਨ ਦੇ ਪੈਸੇ ਨਹੀਂ ਹਨ ਅਤੇ ਅਸੀਂ ਆਪਣੇ ਘਰ ਦਾ ਸਾਮਾਨ ਵੇਚਣ ਆਏ ਹਾਂ। ਸਾਨੂੰ ਪਰਿਵਾਰ ਨੂੰ ਭੋਜਨ ਖੁਆਉਣ ਲਈ ਪੈਸਿਆਂ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਫਰਾਂਸ ਨੇ ਅਮਰੀਕਾ, ਆਸਟ੍ਰੇਲੀਆ ਤੋਂ ਵਾਪਸ ਸੱਦੇ ਆਪਣੇ ਰਾਜਦੂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜਾਣੋ ਕਿਉਂ ਥਾਈਲੈਂਡ ਦੇ ਲੋਕ ਟੈਕਸੀਆਂ ਦੀਆਂ ਛੱਤਾਂ ’ਤੇ ਕਰ ਰਹੇ ਨੇ ਖੇਤੀ
NEXT STORY