ਬੀਜਿੰਗ (ਬਿਊਰੋ): ਚੀਨ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਸਾਲ 1997 ਵਿਚ ਚੀਨ ਦੇ ਸ਼ੈਨਡੋਂਗ ਸ਼ਹਿਰ ਵਿਚ ਇਕ 2 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਮਗਰੋਂ ਬੱਚੇ ਦੇ ਪਿਤਾ ਨੇ ਚੀਨ ਦੇ ਕਈ ਹਿੱਸਿਆਂ ਵਿਚ ਜਾ ਕੇ ਆਪਣੇ ਬੇਟੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। 24 ਸਾਲ ਬਾਅਦ ਜਦੋਂ ਉਹ ਸ਼ਖਸ ਆਪਣੇ ਬੇਟੇ ਨੂੰ ਮਿਲਿਆ ਤਾਂ ਪੂਰੇ ਦੇਸ਼ ਵਿਚ ਇਹ ਮਾਮਲਾ ਵਾਇਰਲ ਹੋ ਗਿਆ।
ਗੁਓ ਗੈਂਗਟੈਂਗ 24 ਸਾਲ ਤੱਕ ਚੀਨ ਵਿਚ ਆਪਣੇ ਬੇਟੇ ਨੂੰ ਲੱਭਦਾ ਰਿਹਾ ਅਤੇ ਇਸ ਦੌਰਾਨ ਉਹਨਾਂ ਨੇ ਮੋਟਰਸਾਈਕਲ ਤੋਂ 3 ਲੱਖ ਮੀਲ (ਕਰੀਬ 5 ਲੱਖ ਕਿਲੋਮੀਟਰ) ਦਾ ਸਫਰ ਤੈਅ ਕੀਤਾ। ਇਹ ਸ਼ਖਸ ਆਪਣੇ ਹੱਥ ਵਿਚ ਦੋ ਬੈਨਰ ਲੈ ਕੇ ਤੁਰਦਾ ਸੀ ਜਿਸ ਵਿਚ ਉਸ ਦੇ ਬੇਟੇ ਗੁਓ ਜਿਨਜੇਨ ਦੀ ਤਸਵੀਰ ਹੁੰਦੀ ਸੀ। ਲੱਗਭਗ ਢਾਈ ਦਹਾਕਿਆਂ ਬਾਅਦ ਇਸ ਸ਼ਖਸ ਦੀ ਆਪਣੇ ਬੇਟੇ ਨਾਲ ਮੁਲਾਕਾਤ ਹੋਈ। ਇਹ ਮੇਲ ਇਕ ਪੁਲਸ ਸਟੇਸ਼ਨ ਦੇ ਸਾਹਮਣੇ ਹੋਇਆ ਅਤੇ ਪਿਓ-ਪੁੱਤਰ ਦੀ ਇਸ ਭਾਵੁਕ ਮੁਲਾਕਾਤ ਨੂੰ ਚੀਨ ਦੇ ਮੀਡੀਆ ਵਿਚ ਪ੍ਰਮੁੱਖਤਾ ਨਾਲ ਦਿਖਾਇਆ ਗਿਆ।
ਸੋਸ਼ਲ ਮੀਡੀਆ 'ਤੇ ਵੀ ਇਹ ਮੁੱਦਾ ਛਾਇਆ ਰਿਹਾ। ਇਸ ਸ਼ਖਸ ਦੀ ਆਪਣੇ ਬੇਟੇ ਨੂੰ ਲੱਭਣ ਦੀ ਮੁਹਿੰਮ ਨੂੰ ਲੈਕੇ ਸਾਲ 2015 ਵਿਚ ਇਕ ਫਿਲਮ ਵੀ ਆ ਚੁੱਕੀ ਹੈ।ਇਸ ਫਿਲਮ ਦਾ ਨਾਮ ਲੌਸਟ ਐਂਡ ਲਵ ਸੀ। ਇਸ ਵਿਚ ਹਾਂਗਕਾਂਗ ਦੇ ਮਸ਼ਹੂਰ ਅਦਾਕਾਰ ਐਂਡੀ ਲਾਅ ਨੇ ਕੰਮ ਕੀਤਾ ਸੀ। ਐਂਡੀ ਨੇ ਇਸ ਖ਼ਬਰ ਦੇ ਸਾਹਮਣੇ ਆਉਣ 'ਤੇ ਖੁਸ਼ੀ ਜਤਾਈ ਹੈ।ਗੈਂਗਟੈਂਗ ਨਾ ਸਿਰਫ ਟ੍ਰੈਫਿਕ ਹਾਦਸੇ ਵਿਚ ਕਈ ਵਾਰ ਜ਼ਖਮੀ ਹੋਏ ਸਗੋਂ ਇਸ ਦੇ ਇਲਾਵਾ ਉਹਨਾਂ ਦੀਆਂ 10 ਹੋਰ ਮੋਟਰਸਾਈਕਲਾਂ ਬਰਬਾਦ ਹੋਈਆਂ ਸਨ।
ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ ਕੋਰੋਨਾ ਵੈਕਸੀਨ ਦੀ 'ਤੀਜੀ ਖੁਰਾਕ' ਲਗਾਉਣ ਵਾਲਾ ਬਣਿਆ ਪਹਿਲਾ ਦੇਸ਼
ਇਕ ਵਾਰ ਚੀਨ ਦੇ ਸਥਾਨਕ ਮੀਡੀਆ ਨਾਲ ਗੱਲਬਾਤ ਵਿਚ ਗੈਂਗਟੈਂਗ ਨੇ ਕਿਹਾ ਸੀ ਕਿ ਆਪਣੇ ਬੇਟੇ ਦੀ ਭਾਲ ਵਿਚ ਲੱਗੇ ਰਹਿਣ ਕਾਰਨ ਹੀ ਮੈਨੂੰ ਮੇਰੇ ਪਿਤਾ ਹੋਣ ਦਾ ਅਹਿਸਾਸ ਹੁੰਦਾ ਹੈ। ਸਥਾਨਕ ਮੀਡੀਆ ਮੁਤਾਬਕ ਜਿਨਜੇਨ ਜਦੋਂ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਅਤੇ ਉਸ ਨੂੰ ਕਿਸੇ ਔਰਤ ਨੇ ਅਗਵਾ ਕਰ ਲਿਆ ਸੀ।ਇਸ ਔਰਤ ਨੇ ਇਸ ਮਗਰੋਂ ਜਿਨਜੇਨ ਨੂੰ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਹੇਨਾਨ ਸੂਬੇ ਵਿਚ ਵੇਚ ਦਿੱਤਾ ਸੀ। ਜਿਨਜੇਨ ਹਾਲੇ ਵੀ ਹੇਨਾਨ ਸੂਬੇ ਵਿਚ ਰਹਿ ਰਿਹਾ ਸੀ। ਜਦੋਂ ਪੁਲਸ ਨੇ ਉਸ ਨੂੰ ਦੱਸਿਆ ਕਿ ਤੁਹਾਡਾ ਪਿਤਾ ਤੁਹਾਨੂੰ ਸੜਕਾਂ 'ਤੇ ਲੱਭ ਰਿਹਾ ਹੈ। 26 ਸਾਲ ਦਾ ਨੌਜਵਾਨ ਜਿਨਜੇਨ ਹੁਣ ਇਕ ਅਧਿਆਪਕ ਦੇ ਤੌਰ 'ਤੇ ਕੰਮ ਕਰਦਾ ਹੈ। ਪੁਲਸ ਫੋਰਸ ਨੇ ਜਿਨਜੇਨ ਦੀ ਪਛਾਣ ਉਸ ਦੇ ਡੀ.ਐੱਨ.ਏ. ਟੈਸਟਿੰਗ ਨਾਲ ਕੀਤੀ ਸੀ।
ਇਟਲੀ ’ਚ ਸ੍ਰੀ ਗੁਰੁ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ
NEXT STORY