ਗੁਰਦਾਸਪੁਰ, ਕਰਾਚੀ (ਵਿਨੋਦ) – ਪਤੀ-ਪਤਨੀ ਵਿਚਕਾਰ ਚੱਲ ਰਹੇ ਝਗੜੇ ਕਾਰਨ ਪਿਤਾ ਨੇ ਆਪਣੇ 10 ਮਹੀਨਿਆਂ ਦੇ ਪੁੱਤਰ ਨੂੰ ਸਾੜ ਦਿੱਤਾ। ਇਸ ਘਟਨਾ ਵਿਚ ਪਤਨੀ ਵੀ ਜ਼ਖਮੀ ਹੋ ਗਈ। ਬੱਚੇ ਅਹਿਮਦ ਦੇ ਪਿਤਾ ਆਮਿਰ ਨੇ ਕਥਿਤ ਤੌਰ ’ਤੇ ਲਿਆਕਤਾਬਾਦ ਸਥਿਤ ਆਪਣੇ ਘਰ ਵਿਚ ਝਗੜੇ ਦੌਰਾਨ ਪਤਨੀ ਨਸੀਮਾ ਨੂੰ ਤੰਗ-ਪ੍ਰੇਸ਼ਾਨ ਕੀਤਾ ਅਤੇ ਬੱਚੇ ਨੂੰ ਸਾੜ ਦਿੱਤਾ। ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਨਸੀਮਾ ਵੀ ਜ਼ਖਮੀ ਹੋ ਗਈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਅਹਿਮਦ ਨੂੰ ਗੰਭੀਰ ਹਾਲਤ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਚਾਈਲਡ ਹੈਲਥ ਵਿਚ ਦਾਖਲ ਕਰਵਾਇਆ ਗਿਆ ਸੀ। ਆਮਿਰ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਅਤੇ ਉਸ ਨੇ ਪੁੱਤਰ ਨੂੰ ਬਲਦੇ ਚੁੱਲ੍ਹੇ ’ਤੇ ਰੱਖਣ ਤੋਂ ਪਹਿਲਾਂ ਬੇਰਹਿਮੀ ਨਾਲ ਕੁੱਟਿਆ। ਪੁਲਸ ਨੇ ਨਸੀਮਾ ਦੀ ਸ਼ਿਕਾਇਤ ’ਤੇ ਆਮਿਰ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ ਨੇ 2 ਸਾਲ ਪਹਿਲਾਂ ਉਸ ਨਾਲ ਵਿਆਹ ਕਰਵਾਇਆ ਸੀ। ਸ਼ੁਰੂਆਤੀ ਜਾਂਚ ਵਿਚ ਦੋਸ਼ੀ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਤਲਾਕ ਮੰਗ ਰਹੀ ਸੀ, ਜਿਸ ਕਾਰਨ ਝਗੜਾ ਹੋਇਆ। ਹਾਲਾਂਕਿ ਘਟਨਾ ਬਾਰੇ ਪਤਾ ਲਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਘਰਾਂ 'ਚ ਸੋਨਾ ਹੀ ਸੋਨਾ! ਪਾਕਿਸਤਾਨੀ ਇਕਾਨਮੀ ਤੋਂ 6 ਗੁਣਾ ਵੱਡੀ ਹੈ ਇਹ ਦੌਲਤ
NEXT STORY