ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿੱਚ ਆਰਥਿਕ ਸੰਕਟ ਦਾ ਦੌਰ ਜਾਰੀ ਹੈ। ਇਸ ਦੌਰਾਨ ਥਰੂਸ਼ਾਹ ਤੋਂ ਦਿਲ ਨੂੰ ਵਲੂੰਧਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੈਸਿਆਂ ਦੀ ਘਾਟ ਕਾਰਨ ਇਕ ਪਿਤਾ ਆਪਣੀ ਧੀ ਦਾ ਇਲਾਜ ਨਹੀਂ ਕਰਵਾ ਸਕਿਆ, ਜਿਸ ਕਾਰਨ ਉਸ ਨੇ ਆਪਣੀ 15 ਦਿਨਾਂ ਦੀ ਧੀ ਨੂੰ ਜ਼ਿੰਦਾ ਹੀ ਦੱਬ ਦਿੱਤਾ। ਪੁਲਸ ਨੇ ਮੁਲਜ਼ਮ ਪਿਤਾ ਦੀ ਪਛਾਣ ਤਇਅਬ ਵਜੋਂ ਕੀਤੀ ਹੈ। ਦੋਸ਼ੀ ਪਿਤਾ ਨੇ ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਦੋਸ਼ ਕਬੂਲ ਕਰ ਲਿਆ।
ਮੁਲਜ਼ਮ ਨੇ ਦੱਸਿਆ ਕਿ ਉਸ ਨੇ ਨਵਜੰਮੇ ਬੱਚੇ ਨੂੰ ਦਫ਼ਨਾਉਣ ਤੋਂ ਪਹਿਲਾਂ ਇੱਕ ਬੋਰੀ ਵਿੱਚ ਰੱਖਿਆ ਸੀ। ਤਇਅਬ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਪ੍ਰਕਿਰਿਆਵਾਂ ਰਾਹੀਂ ਫੋਰੈਂਸਿਕ ਜਾਂਚ ਲਈ ਖੋਲ੍ਹਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਸੰਸਦੀ ਚੋਣਾਂ: ਫ੍ਰੈਂਚ ਵੋਟਰਾਂ ਨੇ ਖੱਬੇਪੱਖੀ ਗੱਠਜੋੜ ਨੂੰ ਦਿਵਾਈ ਜਿੱਤ, ਲੇ ਪੇਨ ਅਤੇ ਮੈਕਰੋਨ ਨੂੰ ਝਟਕਾ
ਲਾਹੌਰ 'ਚ ਪਤੀ-ਪਤਨੀ ਨੇ 13 ਸਾਲਾ ਬੱਚੀ ਦੀ ਕੀਤੀ ਕੁੱਟਮਾਰ
ਇਕ ਹੋਰ ਘਟਨਾ ਵਿਚ ਲਾਹੌਰ ਦੇ ਡਿਫੈਂਸ ਬੀ ਖੇਤਰ ਵਿਚ ਪਤੀ-ਪਤਨੀ ਨੇ 13 ਸਾਲਾ ਘਰੇਲੂ ਨੌਕਰਾਣੀ ਨਾਲ ਬਦਸਲੂਕੀ ਕੀਤੀ। ਮੁਲਜ਼ਮ ਨੇ ਨੌਕਰਾਣੀ ਦੇ ਕੱਪੜੇ ਲਾਹ ਦਿੱਤੇ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਪੀੜਤਾ ਦੀ ਮਾਂ ਨੇ ਮੁਲਜ਼ਮ ਹਸਮ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਇਸ ਘਟਨਾ ਦੇ ਸਬੰਧ ਵਿੱਚ ਹਾਸਮ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਦੀ ਪਤਨੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਫ.ਆਈ.ਆਰ ਮੁਤਾਬਕ ਪੀੜਤ ਤਹਿਰੀਮ ਦਾ ਲਗਾਤਾਰ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਚੋਰੀ ਦੇ ਸ਼ੱਕ 'ਚ ਉਸ ਦੇ ਕੱਪੜੇ ਉਤਾਰ ਦਿੱਤੇ ਗਏ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਦੇ ਹੱਥ ਅਤੇ ਨੱਕ ਵਿੱਚ ਫਰੈਕਚਰ ਹੋ ਗਿਆ। ਪੁਲਸ ਅਧਿਕਾਰੀ (ਐਸਪੀ) ਕੈਂਟ ਨੇ ਭਰੋਸਾ ਦਿਵਾਇਆ ਕਿ ਇਸ ਘਟਨਾ ਵਿੱਚ ਸ਼ਾਮਲ ਸਾਰੇ ਜਿੰਮੇਵਾਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਕਰਾਚੀ 'ਚ ਹੋਏ ਅੱਤਵਾਦੀ ਹਮਲੇ 'ਚ ਅਧਿਕਾਰੀ ਦੀ ਮੌਤ
NEXT STORY