ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ’ਚ ਵੋਟ ਦੇ ਅਧਿਕਾਰਾਂ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੂਨ ’ਚ ਇਸਦੇ ਖਿਲਾਫ ਕਾਨੂੰਨ ਕਾਰਵਾਈ ਕੀਤੀ ਜਾਏਗੀ।
ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ
ਬਾਈਡੇਨ ਨੇ ਮੰਗਲਵਾਰ ਨੂੰ ਓਕਲਾਹੋਮਾ ਦੇ ਟੁਲਸਾ ’ਚ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਸਾਲ 2020 ’ਚ ਵੋਟਾਂ ਦੇ ਅਧਿਕਾਰਾਂ ’ਤੇ ਹਮਲੇ ਦਾ ਸਾਹਮਣਾ ਕਰਨਾ ਪਿਆ। ਪਾਬੰਦੀਸ਼ੁਦਾ ਕਾਨੂੰਨ, ਮੁਕੱਦਮਿਆਂ, ਧਮਕੀਆਂ ਅਤੇ ਵੋਟਰਾਂ ਨੂੰ ਪ੍ਰੇਸ਼ਾਨ ਕਰ ਕੇ ਅਜਿਹਾ ਕੀਤਾ ਗਿਆ। ਗੈਰ-ਪੱਖਪਾਤੀ ਚੋਣਾਂ ਪ੍ਰਸ਼ਾਸਕਾਂ ਨੂੰ ਬਦਣ ਦੀ ਕੋਸ਼ਿਸ਼ ਕੀਤੀ ਗਈ ਅਤੇ ਚੋਣ ਨਤੀਜਿਆਂ ਨਾਲ ਸਬੰਧਤ ਸਹੀ ਜਾਣਕਾਰੀ ਸਾਹਮਣੇ ਲਿਆਉਣ ਵਾਲਿਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਅਸਲ ’ਚ ਸਾਡੇ ਲੋਕਤੰਤਰ ’ਤੇ ਹਮਲਾ ਸੀ।
ਇਹ ਖ਼ਬਰ ਪੜ੍ਹੋ- ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਹਾਊਸ ਆਫ ਰਿਪ੍ਰੇਜੈਂਟੇਟਿਵ ਜਾਨ ਲੁਈਸ ਵੋਟਿੰਗ ਰਾਈਟਸ ਐਕਟ ’ਤੇ ਕੰਮ ਕਰ ਰਹੇ ਹਨ। ਇਹ ਕਾਨੂੰਨ ਵੋਟਾਂ ਦੇ ਅਧਿਕਾਰਾਂ ’ਤੇ ਨਵੇਂ ਹਮਲਿਆਂ ਨੂੰ ਰੋਕਣ ਲਈ ‘ਇਕ ਨਵੇਂ ਕਾਨੂੰਨੀ ਉਪਕਰਣ’ ਦੇ ਰੂਪ ’ਚ ਅਹਿਮ ਉਪਾਅ ਹੈ। ਬਾਈਡੇਨ ਨੇ ਵੋਟਿੰਗ ਅਧਿਕਾਰ ਸਮੂਹਾਂ ਨੂੰ ਲੋਕਾਂ ਨੂੰ ਵੋਟਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦਾ ਸੱਦਾ ਵੀ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੂਸ ਦਾ ਦਾਅਵਾ- ਬਜ਼ੁਰਗਾਂ 'ਤੇ 83% ਤੱਕ ਪ੍ਰਭਾਵੀ ਹੈ ਸਿੰਗਲ ਡੋਜ਼ ਵਾਲਾ ਸਪੁਤਨਿਕ ਲਾਈਟ ਟੀਕਾ
NEXT STORY