ਟੋਕੀਓ (ਏਜੰਸੀ): ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਆਬੇ ਦੀ ਪਤਨੀ ਅਕੀ ਕਾਲੇ 'ਕੀਮੋਨੋ' (ਜਾਪਾਨ ਦਾ ਰਵਾਇਤੀ ਪਹਿਰਾਵਾ) ਪਹਿਨ ਕੇ ਆਪਣੇ ਪਤੀ ਦੀਆਂ ਅਸਥੀਆਂ ਵਾਲੇ ਕਲਸ਼ ਲੈ ਕੇ ਬੁਡੋਕਨ ਹਾਲ ਪਹੁੰਚੀ। ਇਹ ਕਲਸ਼ ਇੱਕ ਲੱਕੜ ਦੇ ਬਕਸੇ ਵਿੱਚ ਸੀ, ਜਿਸ ਵਿੱਚ ਬੈਂਗਣੀ ਅਤੇ ਸੋਨੇ ਦੀਆਂ ਧਾਰੀਆਂ ਵਿੱਚ ਲਪੇਟਿਆ ਹੋਇਆ ਸੀ। ਸਫੈਦ ਪਰਿਹਾਵਾ ਪਹਿਨੇ ਰੱਖਿਆ ਕਰਮਚਾਰੀਆਂ ਨੇ ਆਬੇ ਦੀਆਂ ਅਸਥੀਆਂ ਵਾਲਾ ਕਲਸ਼ ਲਿਆ ਅਤੇ ਇਸ ਨੂੰ ਚਿੱਟੇ ਅਤੇ ਪੀਲੇ ਫੁੱਲਾਂ ਨਾਲ ਸਜਾਈ ਚੌਂਕੀ 'ਤੇ ਰੱਖਿਆ।
ਇਸ ਦੌਰਾਨ ਅਕੀ ਆਬੇ ਤੋਂ ਬਾਅਦ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸਮੇਤ ਸਰਕਾਰ, ਸੰਸਦ ਦੇ ਕਈ ਪ੍ਰਤੀਨਿਧੀਆਂ ਨੇ ਸੋਗ ਪ੍ਰਗਟ ਕਰਦੇ ਭਾਸ਼ਣ ਦਿੱਤੇ। ਆਬੇ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਟੋਕੀਓ ਪਹੁੰਚੇ ਮੋਦੀ ਨੇ ਹੱਥ ਜੋੜ ਕੇ ਅਤੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਕਈ ਵਿਸ਼ਵ ਨੇਤਾਵਾਂ ਸਮੇਤ ਇਸ ਸਮਾਗਮ ਵਿੱਚ 4,300 ਲੋਕ ਸ਼ਾਮਲ ਹੋਏ। ਹੈਰਿਸ ਨੂੰ ਜਾਪਾਨ ਵਿੱਚ ਅਮਰੀਕੀ ਰਾਜਦੂਤ ਰਹਿਮ ਇਮੈਨੁਅਲ ਨਾਲ ਤੀਜੀ ਕਤਾਰ ਵਿੱਚ ਬੈਠੇ ਦੇਖਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਸ਼ਿੰਜੋ ਆਬੇ ਦੇ ਸੰਸਕਾਰ ਤੋਂ ਪਹਿਲਾਂ ਐਂਥਨੀ ਅਲਬਾਨੀਜ਼ ਨੇ ਜਾਪਾਨ ਦੇ PM ਨਾਲ ਕੀਤੀ ਮੁਲਾਕਾਤ
67 ਸਾਲਾ ਆਬੇ ਦੀ 8 ਜੁਲਾਈ ਨੂੰ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਦੱਖਣੀ ਜਾਪਾਨ ਦੇ ਸ਼ਹਿਰ ਨਾਰਾ 'ਚ ਚੋਣ ਪ੍ਰਚਾਰ ਦੌਰਾਨ ਇਕ ਜਨਤਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਆਬੇ ਦਾ ਅੰਤਮ ਸੰਸਕਾਰ ਜੁਲਾਈ ਵਿੱਚ ਟੋਕੀਓ ਦੇ ਇੱਕ ਮੰਦਰ ਵਿੱਚ ਬਹੁਤ ਕਰੀਬੀ ਲੋਕਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਅੱਜ ਉਨ੍ਹਾਂ ਦੇ ਸਰਕਾਰੀ ਅੰਤਿਮ ਸੰਸਕਾਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ, ਤਾਂ ਜੋ ਵਿਸ਼ਵ ਨੇਤਾ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ। ਇਸ ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਆਸ-ਪਾਸ ਦੇ ਕਈ ਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਜਾਂਦੇ ਦੇਖੇ ਗਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਤਾਬਦੀ ਸਮਾਗਮਾਂ ਵਿੱਚ ਹਿੱਸਾ ਲੈਣ 28 ਅਕਤੂਬਰ ਨੂੰ ਪਾਕਿਸਤਾਨ ਜਾਵੇਗਾ ਭਾਰਤੀ ਸਿੱਖ ਜਥਾ
NEXT STORY