ਰੋਮ/ਇਟਲੀ (ਦਲਵੀਰ ਕੈਂਥ)- ਉਂਝ ਤਾਂ ਯੂਰਪ ਖ਼ੁਸ਼ਹਾਲੀ ਪੱਖੋਂ ਬਹੁਤ ਹੀ ਮੁਕੰਮਲ ਮੰਨਿਆਂ ਜਾਂਦਾ ਹੈ ਪਰ ਇਸ ਦੌੜ ਵਿੱਚ ਯੂਰਪ ਦਾ ਪ੍ਰਸਿੱਧ ਦੇਸ਼ ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣ ਗਿਆ ਹੈ। ਇੱਕ ਵਿਸ਼ੇਸ਼ ਸਰਵੇ ਮੁਤਾਬਕ ਯੂਰਪੀਅਨ ਦੇਸ਼ ਫਿਨਲੈਂਡ ਨੂੰ ਦੁਨੀਆ ਦਾ ਸਭ ਤੋ ਖੁਸ਼ਹਾਲ ਦੇਸ਼ ਘੋਸ਼ਿਤ ਕੀਤਾ ਗਿਆ ਹੈ। ਨੌਰਡਿਕ ਨੇਸਨ ਗਲੋਬਲ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਫਿਨਲੈਂਡ, ਆਈਸਲੈਂਡ ਅਤੇ ਡੈਨਮਾਰਕ ਨੇ ਚੋਟੀ ਦੇ ਤਿੰਨ ਸਥਾਨ ਪ੍ਰਾਪਤ ਕੀਤੇ ਹਨ। ਕੋਰੋਨਾ ਵਾਇਰਸ ਦੌਰਾਨ ਫਿਨਲੈਂਡ ਵਿੱਚ ਮੌਤ ਦਰ ਯੂਰਪੀਅਨ ਯੂਨੀਅਨ ਦੇਸ਼ਾਂ ਨਾਲੋਂ ਸਭ ਤੋਂ ਘੱਟ ਹੈ ਅਤੇ ਦੇਸ਼ ਨੇ ਆਜ਼ਾਦੀ, ਸਿਹਤਮੰਦ ਜੀਵਨ ਸ਼ੈਲੀ ਅਤੇ ਸਮਾਜਕ ਏਕਤਾ ਦੇ ਉਪਾਵਾਂ 'ਤੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਫਿਨਲੈਂਡ ਦੀ ਸਰਕਾਰ ਨੇ ਅੱਜ ਟਵਿੱਟਰ 'ਤੇ ਦੇਸ਼ ਦੀ ਜਿੱਤ ਦੀ ਪ੍ਰਸ਼ੰਸਾ ਕੀਤੀ। ਦੂਜੇ ਪਾਸੇ ਸਰਵੇ ਦੀ ਰਿਪੋਰਟ ਅਨੁਸਾਰ ਇਟਲੀ ਨੂੰ 25ਵਾਂ ਸਥਾਨ ਮਿਲਿਆ ਹੈ। ਉਥੇ ਹੀ ਭਾਰਤ 92ਵੇਂ ਨੰਬਰ 'ਤੇ, ਜਦਕਿ ਭਾਰਤ ਦਾ ਗੁਆਂਢੀ ਦੇਸ਼ ਬੰਗਲਾਦੇਸ਼ 68ਵੇਂ ਸਥਾਨ 'ਤੇ ਰਿਹਾ ਹੈ। ਗੌਰਤਲਬ ਹੈ ਕਿ ਇਟਲੀ ਪਿਛਲੇ ਸਮੇਂ ਵਿੱਚ 50ਵੇਂ ਨੰਬਰ 'ਤੇ ਸੀ ਪਰ ਇਸ ਵਾਰ ਇਟਲੀ ਨੂੰ 25ਵਾਂ ਸਥਾਨ ਹਾਸਿਲ ਹੋਇਆ ਹੈ।
ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਇਸ ਸਮੇਂ ਤੋਂ ਸ਼ੁਰੂ ਹੋਵੇਗੀ ਕੁਆਰੰਟੀਨ ਮੁਕਤ ਯਾਤਰਾ
NEXT STORY