ਹੇਲਸਿੰਕੀ (ਅਨਸ) : ਫਿਨਲੈਂਡ ਨੇ ਸੁਰੱਖਿਆ ਵਧਾਉਣ ਲਈ ਰੂਸ ਨਾਲ ਲੱਗਦੀ ਆਪਣੀ ਸਰਹੱਦ ’ਤੇ 200 ਕਿਲੋਮੀਟਰ ਲੰਬੀ ਵਾੜ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਰੂਸ ਨਾਲ ਫਿਨਲੈਂਡ 1,340 ਕਿ. ਮੀ ਯੂਰਪੀਅਨ ਯੂਨੀਅਨ ਦੀ ਸਭ ਤੋਂ ਲੰਬੀ ਸਰਹੱਦ ਨੂੰ ਸਾਂਝਾ ਕਰਦਾ ਹੈ। ਵਰਤਮਾਨ ’ਚ ਨੌਰਡਿਕ ਰਾਸ਼ਟਰ ਦੀ ਸਰਹੱਦ ਮੁੱਖ ਤੌਰ ’ਤੇ ਲੱਕੜ ਦੀ ਵਾੜ ਲਗਾਈ ਗਈ ਹੈ। ਵਾੜ ਕੰਡਿਆਲੀ ਤਾਰ ਨਾਲੋਂ 10 ਫੁੱਟ ਉੱਚੀ ਹੋਵੇਗੀ।
ਜੰਗ ’ਚ ਯੂਕ੍ਰੇਨ ਨਾਲ ਲੜਨ ਲਈ ਰੂਸ ਵੱਲੋਂ ਰਿਜ਼ਰਵ ਫੌਜ ਲਈ ਭਰਤੀ ਸ਼ੁਰੂ ਕਰਨ ਤੋਂ ਬਾਅਦ ਵੱਡੀ ਗਿਣਤੀ ’ਚ ਰੂਸ ਦੇ ਫਿਨਲੈਂਡ ਭੱਜਣਾ ਸ਼ੁਰੂ ਕਰ ਦਿੱਤਾ ਹੈ। ਫਿਨਲੈਂਡ ਨੇ ਰੂਸੀ ਸ਼ਰਨਾਰਥੀਆਂ ਨੂੰ ਆਉਣ ਤੋਂ ਰੋਕਣ ਲਈ ਵਾੜ ਨਿਰਮਾਣ ਦਾ ਫੈਸਲਾ ਲਿਆ ਹੈ। ਇਮਾਤਰਾਂ ’ਚ 3 ਕਿਲੋਮੀਟਰ ਦਾ ਪਾਇਲਟ ਪ੍ਰਾਜੈਕਟ ਜੂਨ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ ਹੈ।
ਪਾਕਿਸਤਾਨ ਨੇ ਪਹਿਲੀ ਡਿਜੀਟਲ ਜਨਗਣਨਾ ਕੀਤੀ ਸ਼ੁਰੂ, ਪੀਐੱਮ ਸ਼ਾਹਬਾਜ਼ ਨੇ ਦੱਸੇ ਫਾਇਦੇ
NEXT STORY