ਹੋਹੋਤ (ਵਾਰਤਾ): ਉੱਤਰੀ ਚੀਨ ਦੇ ਮੰਗੋਲੀਆਈ ਆਟੋਨੋਮਸ ਖੇਤਰ ਵਿੱਚ ਸੋਮਵਾਰ ਤੜਕੇ ਇੱਕ ਰਸਾਇਣਕ ਪਲਾਂਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਬਾਓਟੋ ਸ਼ਹਿਰ ਦੇ ਹੋਂਡਲੋਨ ਜ਼ਿਲ੍ਹੇ ਵਿੱਚ ਸਥਿਤ ਪਲਾਂਟ ਵਿੱਚ ਸੋਮਵਾਰ ਤੜਕੇ 2:08 ਵਜੇ ਅੱਗ ਲੱਗ ਗਈ।
ਪੜ੍ਹੋ ਇਹ ਅਹਿਮ ਖ਼ਬਰ -ਰੂਸ ਦੀ ਦੋ ਟੁੱਕ, ਪੱਛਮੀ ਦੇਸ਼ਾਂ ਨੂੰ ਪਾਬੰਦੀਆਂ ਘੱਟ ਕਰਨ ਲਈ ਨਹੀਂ ਕਹੇਗਾ
ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਏਜੰਸੀ ਮੁਤਾਬਕ ਰਾਹਤ ਅਤੇ ਬਚਾਅ ਕਾਰਜ ਸ਼ਾਮ 6:40 ਵਜੇ ਖਤਮ ਹੋਇਆ ਅਤੇ ਇਸ ਦੌਰਾਨ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ਦਾ ਵੱਡਾ ਕਦਮ, 33 ਰੂਸੀ ਕਾਰੋਬਾਰੀਆਂ 'ਤੇ ਲਗਾਈਆਂ ਪਾਬੰਦੀਆਂ
NEXT STORY