ਬਰਸਲਜ਼- ਬੈਲਜੀਅਮ ਦੇ ਲਿਏਗੇ ਸ਼ਹਿਰ ਵਿਚ ਸਥਿਤ ਹਵਾਈ ਅੱਡੇ ਵਿਚ ਭਿਆਨਕ ਅੱਗ ਲੱਗ ਗਈ, ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਦਿ ਟੇਲੇ ਲਿਏਗੇ ਨਿਊਜ਼ ਚੈਨਲ ਮੁਤਾਬਕ ਅੱਗ ਦੇਰ ਰਾਤ ਬੁੱਧਵਾਰ ਨੂੰ ਜਹਾਜ਼ ਸੇਵਾ ਕੰਪਨੀ ਦੇ ਹੈਂਗਰ ਵਿਚ ਲੱਗੀ।
ਹਵਾਈ ਅੱਡੇ ਦੇ ਬੁਲਾਰੇ ਕ੍ਰਿਸ਼ਚੀਅਨ ਡੇਲਰੋਟਰ ਨੇ ਦੱਸਿਆ ਕਿ ਇਸ ਘਟਨਾ ਕਾਰਨ ਤਿੰਨ ਜਹਾਜ਼ਾਂ ਨੂੰ ਹੋਰ ਹਵਾਈ ਅੱਡੇ 'ਤੇ ਭੇਜ ਦਿੱਤਾ ਗਿਆ। ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਹਾਜ਼ ਚਾਲਕਾਂ ਨੂੰ ਇਸ ਦੀ ਇਜਾਜ਼ਤ ਹੈ ਕਿ ਉਹ ਇਸ ਹਵਾਈ ਅੱਡੇ 'ਤੇ ਜਹਾਜ਼ ਉਤਾਰਨਾ ਚਾਹੁੰਦੇ ਹਨ ਜਾਂ ਨਹੀਂ। ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ, ਹਾਲਾਂਕਿ ਸਾਮਾਨਾਂ ਨੂੰ ਨੁਕਸਾਨ ਪੁੱਜਾ ਹੈ। ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਕੋਰੋਨਾ 'ਤੇ ਜਿੱਤ : ਬਜ਼ੁਰਗ ਨੂੰ 107 ਦਿਨਾਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ
NEXT STORY