ਟੋਕੀਓ (ਯੂ. ਐੱਨ. ਆਈ.) : ਜਾਪਾਨ ਦੇ ਕਾਗੋਸ਼ੀਮਾ ਪ੍ਰੀਫੈਕਚਰ ਦੇ ਤਾਨੇਗਾਸ਼ਿਮਾ ਸਪੇਸ ਸੈਂਟਰ ਵਿਚ ਇਕ ਛੋਟੇ ਠੋਸ ਈਂਧਨ ਰਾਕੇਟ ਐਪਸਿਲੋਨ ਐੱਸ ਦੇ ਪ੍ਰੀਖਣ ਦੌਰਾਨ ਮੰਗਲਵਾਰ ਨੂੰ ਅੱਗ ਲੱਗ ਗਈ। ਦੱਸਣਯੋਗ ਹੈ ਕਿ ਇਹ ਟੈਸਟ ਬਾਲਣ ਦੇ ਬਲਣ ਦੀ ਪ੍ਰਕਿਰਿਆ ਲਈ ਕੀਤਾ ਜਾ ਰਿਹਾ ਸੀ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਐਪਸਿਲੋਨ ਐੱਸ ਦੇ ਦੂਜੇ ਪੜਾਅ ਦੇ ਕੰਬਸ਼ਨ ਟੈਸਟ ਦੌਰਾਨ ਵਾਪਰੀ। ਇਹ ਟੈਸਟ ਲਗਭਗ 120 ਸਕਿੰਟਾਂ ਤੱਕ ਚੱਲਣ ਦੀ ਯੋਜਨਾ ਸੀ, ਪਰ ਜਾਂਚ ਵਾਲੀ ਥਾਂ 'ਤੇ ਅੱਗ ਲੱਗ ਗਈ, ਜਿਸ ਨਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਰਾਸ਼ਟਰੀ ਪ੍ਰਸਾਰਕ NHK ਨੇ ਆਪਣੀ ਰਿਪੋਰਟ 'ਚ ਜਾਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੱਤਾ ਹੈ। ਸਥਾਨਕ ਪੁਲਸ ਅਤੇ ਅੱਗ ਬੁਝਾਊ ਅਧਿਕਾਰੀਆਂ ਅਨੁਸਾਰ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਦੱਸਣਯੋਗ ਹੈ ਕਿ ਐਪਸੀਲੋਨ ਐੱਸ ਜਾਪਾਨ ਦੇ ਮੁੱਖ ਰਾਕੇਟਾਂ ਵਿੱਚੋਂ ਇਕ ਹੈ, ਜੋ ਇਸ ਸਮੇਂ JAXA ਦੁਆਰਾ ਵਿਕਸਤ ਕੀਤਾ ਜਾ ਰਿਹਾ ਹੈ। ਜੁਲਾਈ 2023 ਵਿਚ ਅਕੀਤਾ ਪ੍ਰੀਫੈਕਚਰ ਵਿਚ ਵੀ ਅਜਿਹਾ ਹੀ ਇਕ ਟੈਸਟ ਹੋਇਆ ਸੀ। ਏਜੰਸੀ ਹੁਣ ਅੱਗ ਦੀ ਤਾਜ਼ਾ ਘਟਨਾ ਦੇ ਕਾਰਨਾਂ ਦਾ ਮੁਲਾਂਕਣ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਿਥੁਆਨੀਆ 'ਚ DHL ਦਾ ਕਾਰਗੋ ਜਹਾਜ਼ ਮਕਾਨ 'ਤੇ ਡਿੱਗਿਆ, 1 ਦੀ ਮੌਤ
NEXT STORY