ਵਿਲਨੀਅਸ (ਭਾਸ਼ਾ) : ਪਾਰਸਲ ਅਤੇ ਕੋਰੀਅਰ ਸੇਵਾ ਦੇਣ ਵਾਲੀ ਜਰਮਨੀ ਦੀ ਕੰਪਨੀ ਡੀ. ਐੱਚ. ਐੱਲ. ਦਾ ਇਕ ਮਾਲਵਾਹਕ ਜਹਾਜ਼ ਸੋਮਵਾਰ ਨੂੰ ਲਿਥੁਆਨੀਆ ਦੀ ਰਾਜਧਾਨੀ ਨੇੜੇ ਹਾਦਸਾਗ੍ਰਸਤ ਹੋ ਕੇ ਇਕ ਮਕਾਨ ’ਤੇ ਡਿੱਗ ਗਿਆ। ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ।
ਲਿਥੁਆਨੀਆ ਦੀ ਲੋਕ ਪਸਾਰਕ ਐੱਲ. ਆਰ. ਟੀ. ਨੇ ਐਮਰਜੈਂਸੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਤੋਂ ਬਾਅਦ 2 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਕ ਨੂੰ ਮ੍ਰਿਤਕ ਐਲਾਨ ਦਿੱਤਾ। ਡੀ. ਐੱਚ. ਐੱਲ. ਗਰੁੱਪ ਦਾ ਹੈੱਡਕੁਆਰਟਰ ਜਰਮਨੀ ਦੇ ਬਾਨ ਵਿਚ ਹੈ। ਹਾਲਾਂਕਿ ਕੰਪਨੀ ਨੇ ਘਟਨਾ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਡੀ. ਐੱਚ. ਐੱਲ. ਜਹਾਜ਼ ਦਾ ਸੰਚਾਲਨ ਮੈਡਰਿਡ ਸਥਿਤ ‘ਸਵਿਫਟ ਏਅਰ’ ਕਰਦੀ ਹੈ। ਹਾਦਸੇ ਦਾ ਸ਼ਿਕਾਰ ਬੋਇੰਗ 737 ਜਹਾਜ਼ 31 ਸਾਲ ਪੁਰਾਣਾ ਸੀ, ਜਿਸ ਨੂੰ ਮਾਹਰ ਜਹਾਜ਼ ਦਾ ਪੁਰਾਣਾ ਢਾਂਚਾ ਮੰਨਦੇ ਹਨ, ਹਾਲਾਂਕਿ ਮਾਲਵਾਹਕ ਉਡਾਣਾਂ ਲਈ ਇਹ ਗ਼ੈਰ-ਮਾਮੂਲੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਰਾਬ ਮੌਸਮ ਕਰਵਾ ਰਿਹੈ ‘ਪੰਛੀਆਂ ’ਚ ਤਲਾਕ’!
NEXT STORY