ਕਾਠਮੰਡੂ : ਨੇਪਾਲੀ ਰਾਜਧਾਨੀ ਕਾਠਮੰਡੂ ਵਿਚ ਇੱਕ ਟੈਸਲਾ ਸਰਵਿਸ ਸ਼ੋਅਰੂਮ ਵਿਚ ਅੱਗ ਲੱਗ ਗਈ, ਜਿਸ ਵਿਚ ਜਾਇਦਾਦ ਅਤੇ ਦਸਤਾਵੇਜ਼ਾਂ ਨੂੰ ਨੁਕਸਾਨ ਪਹੁੰਚਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਇਹ ਅੱਗ ਨੇਪਾਲ ਦੇ ਪਹਿਲੇ ਟੈਸਲਾ ਸਰਵਿਸ-ਸ਼ੋਰੂਮ ARETE ਇੰਟਰਨੈਸ਼ਨਲ, ਕਾਠਮੰਡੂ ਦੇ ਤੰਗਲ 'ਚ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਲੱਗੀ। ਮਾਲੀਗਾਉਂ ਪੁਲਸ ਸਰਕਲ ਦੇ ਡੀਐਸਪੀ ਇੰਦਰਾ ਸੁਬੇਦੀ ਨੇ ਏਐੱਨਆਈ ਨੂੰ ਫ਼ੋਨ 'ਤੇ ਪੁਸ਼ਟੀ ਕੀਤੀ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਹ ਨਕਸਲ ਵਿਚ ਟੈਸਲਾ ਸਰਵਿਸ ਸੈਂਟਰ ਦੀ ਹੇਠਲੀ ਮੰਜ਼ਿਲ ਤੋਂ ਸ਼ੁਰੂ ਹੋਈ ਸੀ। ਨੁਕਸਾਨ ਦੀ ਜਾਂਚ ਅਤੇ ਮੁਲਾਂਕਣ ਚੱਲ ਰਿਹਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਵਾਹਨ ਬ੍ਰਾਂਡ ਟੈਸਲਾ ਦੇ ਸਰਵਿਸ ਸਟੇਸ਼ਨ ਵਿਚ ਲੱਗੀ ਅੱਗ ਕਾਰਨ ਇਲੈਕਟ੍ਰਿਕ ਵਾਹਨਾਂ ਦੇ ਪਾਰਟਸ ਤੇ ਦਸਤਾਵੇਜ਼ ਜ਼ਮੀਨ 'ਤੇ ਸ਼ੀਸ਼ੇ ਦੇ ਟੁਕੜਿਆਂ ਦੇ ਨਾਲ ਸਾਰੇ ਫਰਸ਼ 'ਤੇ ਖਿੱਲਰੇ ਹੋਏ ਦੇਖੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨਾਲ ਤਕਰੀਬਨ ਇਕ ਪੂਰੀ ਤੇ ਦੂਜੀ ਮੰਜ਼ਿਲ ਨੂੰ ਥੋੜਾ ਨੁਕਸਾਨ ਪਹੁੰਚਿਆ ਹੈ। ਇਸ ਸਟੇਸ਼ਨ ਵਿਚ ਤਿੰਨ ਚਾਰਜਿੰਗ ਪੋਰਟ ਲੱਗੇ ਸਨ ਜੋ ਕਿ ਪੂਰੀ ਤਰ੍ਹਾਂ ਨੁਕਸਾਨੇ ਗਏ।
ਡੀਐੱਸਪੀ ਸੁਬੇਦੀ ਨੇ ਕਿਹਾ ਕਿ ਅੱਗ ਕਾਰਨ ਕਿਸੇ ਵਾਹਨ ਨੂੰ ਨੁਕਸਾਨ ਨਹੀਂ ਪਹੁੰਚਿਆ। ਸਾਨੂੰ ਸ਼ੱਕ ਹੈ ਕਿ ਇਹ ਹਾਦਸਾ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ-ਸਰਕਟ ਕਾਰਨ ਵਾਪਰਿਆ ਹੈ। ਸ਼ੋਅਰੂਮ ਵਿਚ ਮੌਜੂਦ ਦੋ ਟੈਸਲਾ ਕਾਰਾਂ ਨੂੰ ਤੁਰੰਤ ਘਟਨਾ ਵਾਲੀ ਥਾਂ ਤੋਂ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ।
ਸ਼ਰਮਨਾਕ! ਨੌਜਵਾਨ 'ਤੇ ਬਾਲ ਸ਼ੋਸ਼ਣ ਸਮੱਗਰੀ ਰੱਖਣ ਦਾ ਦੋਸ਼
NEXT STORY