ਡਾਲੀਅਨ (ਯੂ.ਐੱਨ.ਆਈ.): ਚੀਨ ਦੇ ਸ਼ਹਿਰ ਡਾਲੀਅਨ ਵਿਚ ਇਕ ਭੂਮੀਗਤ ਬਾਜ਼ਾਰ (underground market) ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਕਾਰਨ 9 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ, ਜਿਸ ਵਿਚ ਇਕ ਫਾਇਰਫਾਈਟਰ ਵੀ ਸ਼ਾਮਲ ਹੈ। ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : UAE ਨੇ ਯਾਤਰਾ ਸਬੰਧੀ ਨਵੇਂ ਨਿਰਦੇਸ਼ ਕੀਤੇ ਜਾਰੀ, 10 ਜਨਵਰੀ ਤੋਂ ਨਿਯਮ ਲਾਗੂ
ਅਧਿਕਾਰੀਆਂ ਮੁਤਾਬਕ ਇਹ ਘਟਨਾ ਕੱਲ੍ਹ ਸਵੇਰੇ ਵਾਪਰੀ ਅਤੇ ਦੁਪਹਿਰ 1 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਵਿੱਚ ਮਰਨ ਵਾਲੇ ਨੌਂ ਲੋਕਾਂ ਵਿੱਚੋਂ ਇੱਕ ਫਾਇਰ ਫਾਈਟਰ ਸੀ। ਇਸ ਹਾਦਸੇ 'ਚ ਬਾਕੀ 5 ਲੋਕ ਮਾਮੂਲੀ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਹਤ ਕੇਂਦਰ ਭੇਜਿਆ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਬਾਕੀ ਚਾਰ ਅਜੇ ਵੀ ਹਸਪਤਾਲ ਵਿੱਚ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਂ ਨੂੰ ਤਲਾਕ ਦੇਣ ਵਾਲੇ ਪਿਤਾ ਦਾ ਕਤਲ, 2 ਭਰਾ ਤੇ ਮਾਂ ਕਾਬੂ
NEXT STORY