ਕਰਾਚੀ-ਪਾਕਿਸਤਾਨ ਦੇ ਦੱਖਣ 'ਚ ਸਥਿਤ ਬੰਦਰਗਾਹ ਸ਼ਹਿਰ ਕਰਾਚੀ 'ਚ ਸ਼ਨੀਵਾਰ ਤੜਕੇ ਇਕ ਝੁੱਗੀ ਬਸਤੀ 'ਚ ਅੱਗ ਲੱਗ ਗਈ ਜਿਸ ਨਾਲ ਕਰੀਬ 100 ਝੋਂਪੜੀਆਂ ਸੜ੍ਹ ਕੇ ਸੁਆਹ ਹੋ ਗਈਆਂ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਅਮਰੀਕੀ ਜਲਵਾਯੂ ਵਚਨਬੱਧਤਾਵਾਂ 'ਤੇ ਸੈਨੇਟ 'ਚ ਚਰਚਾ
ਸ਼ਹਿਰ ਦੇ ਕੇਂਦਰੀ ਫਾਇਰ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਇਨਾਯਤ ਉੱਲਾ ਮੁਤਾਬਕ ਮੱਧ ਕਰਾਚੀ ਦੇ ਤੀਨਹੱਟੀ ਇਲਾਕੇ 'ਚ ਇਕ ਪੁੱਲ ਹੇਠਾਂ ਲਯਾਰੀ ਨਦੀ ਦੇ ਕੰਢੇ ਸਥਿਤ ਘਰਾਂ 'ਚ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਰੀਬ 100 ਗੱਡੀਆਂ ਪਹੁੰਚੀਆਂ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਤੁਰੰਤ ਪਤਾ ਨਹੀਂ ਚੱਲਿਆ ਕਿ ਅੱਗ ਕਿਸ ਕਾਰਨ ਲੱਗੀ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ ਨਹੀਂ ਹੋਈ ਕੋਰੋਨਾ ਕਾਰਨ ਕੋਈ ਵੀ ਮੌਤ
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਠੰਡ ਦੇ ਮੌੰਸਮ ਦੀ ਸ਼ੁਰੂਆਤ ਨਾਲ ਹੁੰਦੀਆਂ ਹਨ ਜਦ ਝੁੱਗੀ-ਝੋਂਪੜੀਆਂ 'ਚ ਰਹਿਣ ਵਾਲੇ ਲੋਕ ਠੰਡ ਤੋਂ ਬਚਣ ਲਈ ਅੱਗ ਬਾਲਦੇ ਹਨ। ਪਿਛਲੇ ਸਾਲ ਵੀ ਇਸ ਇਲਾਕੇ 'ਚ ਅੱਗ ਲੱਗਣ ਦੀ ਅਜਿਹੀ ਹੀ ਘਟਨਾ 'ਚ ਪਲਾਸਟਿਕ ਅਤੇ ਕੱਪੜਿਆਂ ਨਾਲ ਬਣੇ ਲਗਭਗ 100 ਘਰ ਸੜ੍ਹ ਕੇ ਸੁਆਹ ਹੋ ਗਏ ਸਨ ਹਾਲਾਂਕਿ ਇਸ ਘਟਨਾ 'ਚ ਕਿਸੇ ਦੀ ਮੌਤ ਨਹੀਂ ਹੋਈ ਸੀ।
ਇਹ ਵੀ ਪੜ੍ਹੋ :ਈਰਾਨ ਨੇ ਕਿਹਾ- ਦੇਸ਼ ਦੀ ਅੱਧੀ ਆਬਾਦੀ ਦਾ ਪੂਰੀ ਤਰ੍ਹਾਂ ਹੋ ਚੁੱਕਿਆ ਟੀਕਾਕਰਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਜਲਵਾਯੂ ਵਚਨਬੱਧਤਾਵਾਂ 'ਤੇ ਸੈਨੇਟ 'ਚ ਚਰਚਾ
NEXT STORY