ਸਰੀ (ਕੈਨੇਡਾ) - ਸਰੀ ਦੇ ਕਲੋਵਰਡੇਲ ਏਰੀਏ ’ਚ ਇਕ ਨਾਮੀ ਡਿਵੈਲਪਰ ਦੇ ਘਰ ’ਤੇ ਅਣਪਛਾਤੇ ਲੋਕਾਂ ਵੱਲੋਂ ਅਨ੍ਹੇਵਾਹ ਗੋਲੀਆਂ ਚਲਾਉਣ ਦੀ ਖਬਰ ਹੈ। ਇਸ ਘਟਨਾ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਇਲਾਕੇ ਦੀ ਨਾਮਵਰ ਸਖਸ਼ੀਅਤ ਤੇ ਡਿਵੈਲਪਰ ਪਾਲ ਗਿੱਲ ਦੇ ਘਰ ’ਤੇ ਵਾਪਰੀ ਹੈ, ਜੋ ਪੰਜਾਬ ਦੀ ਚਰਚਿਤ ਸਿਆਸੀ ਹਸਤੀ (ਵਿਧਾਇਕ ਤੇ ਸਾਬਕਾ ਮੰਤਰੀ) ਰਾਣਾ ਗੁਰਜੀਤ ਸਿੰਘ ਦੇ ਕੁੜਮ ਅਤੇ ਸੁਲਤਾਨਪੁਰ ਹਲਕੇ ਦੇ ਆਜ਼ਾਦ ਵਿਧਾਇਕ ਰਣਇੰਦਰ ਸਿੰਘ ਦੇ ਸਹੁਰਾ ਸਾਹਿਬ ਹਨ। ਦੱਸਿਆ ਜਾਂਦਾ ਹੈ ਕਿ ਗੋਲੀਬਾਰੀ ਦੀ ਘਟਨਾ ਪਿੱਛੇ ਕਰੀਬ ਸਾਢੇ ਤਿੰਨ ਕਰੋੜ ਦੀ ਮੰਗੀ ਗਈ ਫਿਰੌਤੀ ਇਕ ਕਾਰਨ ਹੈ ਕਿਉਂਕਿ ਸੂਤਰ ਦੱਸਦੇ ਹਨ ਕਿ ਪਾਲ ਗਿੱਲ ਨੇ ਫਿਰੌਤੀ ਦੀ ਰਕਮ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸੂਤਰਾਂ ਅਨੁਸਾਰ ਪੁਲਸ ਹੁਣ ਘਟਨਾ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ।
ਮਸ਼ਹੂਰ ਟੀਵੀ ਅਦਾਕਾਰ Hal Williams ਦਾ ਦੇਹਾਂਤ, 91 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
NEXT STORY