ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਇਕ ਅਦਾਲਤ ਸਾਹਮਣੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋ ਗਏ। ਨਿਊਜ਼ੀਲੈਂਡ ਦੇ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਡੀਓ ਨਿਊਜ਼ੀਲੈਂਡ ਨੇ ਦੱਸਿਆ ਕਿ ਗੋਲੀਬਾਰੀ ਪਾਪਾਕੁਰਾ ਇਲਾਕੇ ਵਿੱਚ ਹੋਈ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਨੇ ਓਮੀਕਰੋਨ ਸਬਵੇਰੀਐਂਟ ਕੇਸਾਂ ਦੀ ਕੀਤੀ ਪੁਸ਼ਟੀ
ਆਕਲੈਂਡ ਵਿੱਚ ਹਾਲ ਹੀ ਦੇ ਸਮੇਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਬੁੱਧਵਾਰ ਨੂੰ ਜਿੱਥੇ ਇੱਕ ਸ਼ਾਪਿੰਗ ਸੈਂਟਰ ਅਤੇ ਇੱਕ ਕਾਰ ਡੀਲਰਸ਼ਿਪ ਦੇ ਨੇੜੇ ਗੋਲੀਆਂ ਚਲਾਈਆਂ ਗਈਆਂ। ਉੱਥੇ ਐਤਵਾਰ ਨੂੰ ਅਣਪਛਾਤੇ ਲੋਕਾਂ ਨੇ ਬੇਘਰੇ ਲੋਕਾਂ ਲਈ ਬਣਾਏ ਗਏ ਹੋਟਲ 'ਤੇ ਗੋਲੀਬਾਰੀ ਕੀਤੀ। ਪੁਲਸ ਨੇ ਦੱਸਿਆ ਸੀ ਕਿ ਇਹ ਹਮਲਾ ਕਿੰਗ ਕੋਬਰਾ ਗੈਂਗ ਦੇ ਮੈਂਬਰਾਂ ਨੇ ਕੀਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਭਾਰਤੀ ਨਾਗਰਿਕ 'ਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ 'ਚ ਧੋਖਾਧੜੀ ਕਰਨ ਅਤੇ ਪਛਾਣ ਲੁਕਾਉਣ ਦਾ ਦੋਸ਼
NEXT STORY