ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਇਕ ਭਾਰਤੀ ਨਾਗਰਿਕ 'ਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਵਿਚ ਧੋਖਾਧੜੀ ਕਰਨ ਅਤੇ ਪਛਾਣ ਲੁਕਾਉਣ ਦਾ ਦੋਸ਼ ਲੱਗਾ ਹੈ। ਇਕ ਅਮਰੀਕੀ ਵਕੀਲ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਅਟਾਰਨੀ ਫਿਲਿਪ ਸੇਲਿੰਗਰ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੇ 30 ਸਾਲਾ ਰੋਹਿਤ ਕੁਮਾਰ 'ਤੇ ਫਰਜ਼ੀ ਅਤੇ ਧੋਖਾਧੜੀ ਵਾਲੇ ਇਮੀਗ੍ਰੇਸ਼ਨ ਦਸਤਾਵੇਜ਼ ਜਮ੍ਹਾ ਕਰਨ ਅਤੇ ਪਛਾਣ ਲੁਕਾਉਣ ਦੇ 6-6 ਦੋਸ਼ ਹਨ। ਇਮੀਗ੍ਰੇਸ਼ਨ ਦਸਤਾਵੇਜ਼ ਧੋਖਾਧੜੀ ਦੇ ਹਰੇਕ ਜ਼ੁਰਮ ਲਈ 10 ਸਾਲ ਤੱਕ ਜੇਲ੍ਹ ਦੀ ਸਜ਼ਾ ਅਤੇ ਵੱਧ ਤੋਂ ਵੱਧ 250,000 ਅਮਰੀਕੀ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ: 'ਆਜ਼ਾਦੀ ਮਾਰਚ' ਮਾਮਲਾ: ਇਮਰਾਨ ਖਾਨ ਨੂੰ 25 ਜੂਨ ਤੱਕ ਮਿਲੀ ਅਗਾਊਂ ਜ਼ਮਾਨਤ
ਉਥੇ ਹੀ ਪਛਾਣ ਲੁਕਾਉਣ ਦੇ ਹਰੇਕ ਮਾਮਲੇ ਵਿਚ 2 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਜਾਂਦੀ ਹੈ। ਨਾਲ ਹੀ ਵੱਧ ਤੋਂ ਵੱਧ 250,000 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਮਾਮਲੇ ਵਿਚ ਦਾਇਰ ਦਸਤਾਵੇਜ਼ਾਂ ਅਤੇ ਅਦਾਲਤ ਵਿਚ ਦਿੱਤੇ ਗਏ ਬਿਆਨਾਂ ਮੁਤਾਬਕ ਕੁਮਾਰ ਨੇ ਦੁਨੀਆ ਦੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀਆਂ ਵਿਚੋਂ ਇਕ ਲਈ ਭਾਰਤ ਵਿਚ ਕਈ ਸਾਲਾਂ ਤੱਕ ਕੰਮ ਕੀਤਾ। ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਇਸ ਆਈ.ਟੀ. ਕੰਪਨੀ ਨੇ ਇਕ ਇਲੈਕਟ੍ਰਿਕ ਯੂਟੀਲਿਟੀ ਕੰਪਨੀ ਨਾਲ ਸਮਝੌਤਾ ਕੀਤਾ, ਜੋ ਨਿਊਜਰਸੀ ਵਿਚ ਸੀ ਅਤੇ ਦੱਖਣੀ ਨਿਊਜਰਸੀ ਸਮੇਤ ਗਈ ਸਥਾਨਾਂ 'ਤੇ ਪ੍ਰਮਾਣੂ ਊਰਜਾ ਕੇਂਦਰਾਂ ਦੀ ਮਲਕੀਅਤ ਅਤੇ ਸੰਚਾਲਨ ਕਰਦੀ ਸੀ।
ਇਹ ਵੀ ਪੜ੍ਹੋ: ਤਾਲਿਬਾਨ ਨੇ ਛੇੜੀ ਪੋਸਤ ਦੀ ਖੇਤੀ ਬੰਦ ਕਰਨ ਦੀ ਮੁਹਿੰਮ, ਖੇਤਾਂ ’ਚ ਫ਼ਸਲ ’ਤੇ ਚਲਵਾਇਆ ਟਰੈਕਟਰ
ਇਕਰਾਰਨਾਮੇ ਦੇ ਤਹਿਤ ਆਈ.ਟੀ. ਕੰਪਨੀ ਨੇ ਨਿਊਜਰਸੀ ਕੰਪਨੀ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ। ਇਹਨਾਂ ਸੇਵਾਵਾਂ ਵਿਚ ਵਿਸ਼ੇਸ਼ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਭਾਰਤ ਤੋਂ ਵਿਦੇਸ਼ੀ ਨਾਗਰਿਕ ਕਾਮਿਆਂ ਦੀ ਸਪਲਾਈ ਵੀ ਸ਼ਾਮਲ ਹੈ। ਕੁਮਾਰ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਤਹਿਤ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਵਿਚ ਦਾਖ਼ਲ ਹੋਣ ਅਤੇ ਫਿਰ ਨਿਊਜਰਸੀ ਦੀ ਇੱਕ ਕੰਪਨੀ ਵਿੱਚ ਕੰਮ ਦੀ ਵਿਵਸਥਾ ਕਰਨ ਵਿਚ ਇਨ੍ਹਾਂ ਦੀ ਮਦਦ ਕੀਤੀ। ਇਹਨਾਂ ਵਿੱਚੋਂ ਕੁਝ ਦੱਖਣੀ ਨਿਊ ਜਰਸੀ ਵਿੱਚ ਇੱਕ ਪਰਮਾਣੂ ਪਾਵਰ ਪਲਾਂਟ ਵਿੱਚ ਤਾਇਨਾਤ ਸਨ, ਜਦੋਂ ਕਿ ਹੋਰ ਵਿਦੇਸ਼ੀ ਕਾਮੇ ਨਿਊ ਜਰਸੀ ਵਿੱਚ ਅਤੇ ਉਸ ਦੇ ਆਲੇ-ਦੁਆਲੇ ਦੇ ਸਥਾਨਾਂ 'ਤੇ ਤਾਇਨਾਤ ਸਨ।
ਇਹ ਵੀ ਪੜ੍ਹੋ: 35 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਪਾਕਿ ਔਰਤ ਦੇ ਸਬਰ ਦਾ ਬੰਨ੍ਹ ਟੁੱਟਿਆ, ਕਿਹਾ- ਮੈਨੂੰ ਭਾਰਤ ਭੇਜ ਦਿਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਕੀਲ ਨੇ ਕਿਹਾ- ਐਂਬਰ ਹਰਡ ਜੌਨੀ ਡੈਪ ਨੂੰ 10 ਮਿਲੀਅਨ ਡਾਲਰ ਦਾ ਭੁਗਤਾਨ ਨਹੀਂ ਕਰ ਸਕਦੀ
NEXT STORY