ਓਸਲੋ (ਏਜੰਸੀ)- ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਸ਼ਨੀਵਾਰ ਤੜਕੇ ਇੱਕ ਬਾਰ ਦੇ ਬਾਹਰ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 1 ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਨਾਰਵੇ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਨਾਰਵੇ ਦੀ ਪੁਲਸ ਦਾ ਕਹਿਣਾ ਹੈ ਕਿ ਉਹ ਓਸਲੋ ਵਿੱਚ ਹੋਈ ਗੋਲੀਬਾਰੀ ਦੀ ਇੱਕ ਅੱਤਵਾਦੀ ਹਮਲੇ ਵਜੋਂ ਜਾਂਚ ਕਰ ਰਹੀ ਹੈ।
ਪੁਲਸ ਅਧਿਕਾਰੀਆਂ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਗੋਲੀਬਾਰੀ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸ਼ੱਕੀ ਵਿਅਕਤੀ ਅਪਰਾਧਿਕ ਪਿਛੋਕੜ ਵਾਲਾ ਈਰਾਨੀ ਮੂਲ ਦਾ ਨਾਰਵੇ ਦਾ ਨਾਗਰਿਕ ਹੈ। ਪੁਲਸ ਨੇ ਹਮਲਾਵਰ ਕੋਲੋਂ ਇੱਕ ਪਿਸਤੌਲ ਅਤੇ ਇੱਕ ਆਟੋਮੈਟਿਕ ਹਥਿਆਰ ਸਮੇਤ ਦੋ ਹਥਿਆਰ ਬਰਾਮਦ ਕੀਤੇ ਹਨ। ਓਸਲੋ ਵਿੱਚ ਗੋਲੀਬਾਰੀ ਦੀ ਘਟਨਾ ਉਦੋਂ ਵਾਪਰੀ ਜਦੋਂ ਸ਼ਹਿਰ ਸਮਲਿੰਗੀਆਂ ਦੇ ਸਮਰਥਨ ਵਿੱਚ ਇਕ ਸਾਲਾਨਾ ਰੈਲੀ ਦੇ ਆਯੋਜਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਓਸਲੋ ਦੇ ਲੰਡਨ ਪਬ ਨਾਮਕ ਬਾਰ, ਜਿੱਥੇ ਗੋਲੀਬਾਰੀ ਹੋਈ, ਉਹ ਸਮਲਿੰਗੀਆਂ ਵਿੱਚ ਬਹੁਤ ਮਸ਼ਹੂਰ ਹੈ। ਪੁਲਸ ਦੀ ਸਲਾਹ 'ਤੇ ਪ੍ਰਬੰਧਕਾਂ ਨੇ ਸਮਲਿੰਗੀ ਦੇ ਸਮਰਥਨ 'ਚ ਹੋਣ ਵਾਲੀ ਰੈਲੀ ਅਤੇ ਇਸ ਨਾਲ ਜੁੜੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਪੁਲਸ ਅਨੁਸਾਰ, ਗੋਲੀਬਾਰੀ ਸ਼ਨੀਵਾਰ ਤੜਕੇ ਨਾਰਵੇ ਦੀ ਰਾਜਧਾਨੀ ਦੇ ਕੇਂਦਰ ਵਿੱਚ ਇੱਕ ਬਾਰ ਦੇ ਬਾਹਰ ਹੋਈ। ਪੁਲਸ ਬੁਲਾਰੇ ਟੋਰੇ ਬਾਰਸਤੈਦ ਅਨੁਸਾਰ ਗੋਲੀਬਾਰੀ ਦੇ ਸਬੰਧ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਤਾਇਵਾਨ ਤੋਂ ਅਮਰੀਕੀ ਜਹਾਜ਼ ਦੀ ਉਡਾਨ ਨਾਲ ਭੜਕਿਆ ਚੀਨ
NEXT STORY