ਇੰਟਰਨੈਸ਼ਨਲ ਡੈਸਕ– ਤਾਇਵਾਨ ਤੋਂ ਇਕ ਅਮਰੀਕੀ ਸਮੁੰਦਰੀ ਜਹਾਜ਼ ਦੇ ਉਡਾਨ ਭਰਨ ਤੋਂ ਬੌਖਲਾਏ ਚੀਨ ਨੇ ਕਿਹਾ ਕਿ ਇਸ ਨਾਲ ਖੇਤਰੀ ਸਥਿਤੀ ’ਚ ਵਿਘਨ ਪੈਦਾ ਹੋਇਆ ਹੈ ਤੇ ਇਸ ਨਾਲ ਸ਼ਾਂਤੀ ਤੇ ਸਥਿਰਤਾ ਖਤਰੇ ’ਚ ਪੈ ਗਈ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ ਈਸਟਰਨ ਥਿਏਟਰ ਕਮਾਂਡ ਦੇ ਬੁਲਾਰੇ ਕਰਨਲ ਸ਼ੀ ਯੀ ਨੇ ਇਕ ਬਿਆਨ ’ਚ ਕਿਹਾ ਕਿ ਫੌਜ ਨੇ ਸ਼ੁੱਕਰਵਾਰ ਨੂੰ ਅਮਰੀਕੀ ਜਹਾਜ਼ਾਂ ਦੇ ਸੰਚਾਲਨ ਦੀ ਨਿਗਰਾਨੀ ਲਈ ਹਵਾਈ ਤੇ ਜ਼ਮੀਨੀ ਬਲਾਂ ਦਾ ਆਯੋਜਨ ਕੀਤਾ ਸੀ।
ਕਰਨਲ ਸ਼ੀ ਯੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦੀ ਫੌਜ ਅਲਰਟ ਮੋਡ ’ਤੇ ਹੈ। ਦੱਸ ਦੇਈਏ ਕਿ ਤਾਇਵਾਨ ਨੂੰ ਲੈ ਕੇ ਅਮਰੀਕਾ ਤੇ ਚੀਨ ’ਚ ਤਣਾਅ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿ ਦੀ ਯੂਨੀਵਰਸਿਟੀਜ਼ 'ਚ ਲੱਸੀ ਅਤੇ ਸੱਤੂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
ਜਾਪਾਨ ’ਚ ਹੋਈ ਕਵਾਡ ਮੈਂਬਰਾਂ ਦੀ ਬੈਠਕ ’ਚ ਵੀ ਅਮਰੀਕਾ ਨੇ ਚੀਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਤਾਇਵਾਨ ’ਤੇ ਕਿਸੇ ਤਰ੍ਹਾਂ ਫੌਜੀ ਕਾਰਵਾਈ ਕਰਦਾ ਹੈ ਤਾਂ ਉਸ ਦਾ ਜਵਾਬ ਦੇਣ ’ਚ ਅਮਰੀਕਾ ਪਿੱਛੇ ਨਹੀਂ ਰਹੇਗਾ। ਤਾਇਵਾਨ ਨੂੰ ਲੈ ਕੇ ਆਪਣੀ ਨੀਤੀ ’ਤੇ ਅਮਰੀਕਾ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕਰੇਗਾ।
ਹਾਲ ਹੀ ’ਚ ਅਮਰੀਕਾ ਦੇ ਰੱਖਿਆ ਸਕੱਤਰ ਲਾਇਡ ਆਸਟਿਨ ਨੇ ਚੀਨ ’ਤੇ ਇਕ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਬੀਜਿੰਗ ਦੀ ਹਮਲਾਵਰ ਤੇ ਖ਼ਤਰਨਾਕ ਕਾਰਵਾਈ ਏਸ਼ੀਆ ’ਚ ਸਥਿਰਤਾ ਲਈ ਖ਼ਤਰਾਂ ਹੈ। ਉਥੇ ਚੀਨ ਦੇ ਵਿਦੇਸ਼ ਮੰਤਰੀ ਬੇਈ ਫੇਂਘੇ ਨੇ ਇਸ ’ਤੇ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਖੇਤਰੀ ਖ਼ੁਸ਼ਹਾਲੀ ਦੀ ਰੱਖਿਆ ਲਈ ਚੀਨੀ ਫੌਜੀ ਬਲਾਂ ਦੇ ਸੰਕਲਪ ਤੇ ਸਮਰੱਥਾ ਨੂੰ ਘੱਟ ਕਰਕੇ ਦੇਖਣਾ ਨਹੀਂ ਚਾਹੀਦਾ। ਬੀਜਿੰਗ ਅਖੀਰ ਤਕ ਲੜੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬ੍ਰਿਟੇਨ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ 2022 ਦਾ ਖ਼ਿਤਾਬ
NEXT STORY