ਦੁਬਈ - ਇਜ਼ਰਾਇਲੀ ਸੈਲਾਨੀਆਂ ਨੂੰ ਲੈ ਕੇ ਆਈ ਪਹਿਲੀ ਉਡਾਣ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੁਬਈ ਵਿਚ ਪਹੁੰਚੀ। ਇਹ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਆਮ ਬਣਾਏ ਜਾਣ ਸਬੰਧੀ ਸਮਝੌਤੇ ਦਾ ਸੰਕੇਤ ਹੈ। 'ਫਲਾਈ ਦੁਬਈ' ਦੀ ਉਡਾਣ ਗਿਣਤੀ ਐੱਫ. ਜੈੱਡ. 8194 ਸ਼ਾਮ 5-40 ਮਿੰਟ ਤੋਂ ਬਾਅਦ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡ ਹੋਈ। ਯਾਤਰੀਆਂ ਨੂੰ ਲਿਆਉਣ ਲਈ ਐਤਵਾਰ ਸਵੇਰੇ ਉਡਾਣ ਨੂੰ ਤੇਲ ਅਵੀਵ ਦੇ ਬੇਨ-ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ ਭੇਜਿਆ ਗਿਆ ਸੀ।
ਜਹਾਜ਼ ਸਾਊਦੀ ਅਰਬ ਅਤੇ ਇਸ ਤੋਂ ਬਾਅਦ ਫਾਰਸ ਦੀ ਖਾੜੀ ਵਿਚ ਉਡਾਣ ਭਰਦੇ ਹੋਏ ਸੰਯੁਕਤ ਅਰਬ ਅਮੀਰਾਤ ਪਹੁੰਚਿਆ। ਜ਼ਿਕਰਯੋਗ ਹੈ ਕਿ ਯੂ. ਏ. ਈ. ਅਤੇ ਇਜ਼ਰਾਇਲ ਜਲਦ ਹੀ ਆਪਣੇ ਦੇਸ਼ਾਂ ਵਿਚਾਲੇ ਨਿਯਮਤ ਵਣਜ ਉਡਾਣਾਂ ਸ਼ੁਰੂ ਕਰਨ 'ਤੇ ਸਹਿਮਤ ਹੋਏ ਹਨ। ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਨੇ ਦਹਾਕਿਆਂ ਪੁਰਾਣੀ ਦੁਸ਼ਮਣੀ ਭੁਲਾ ਕੇ ਅਗਸਤ ਵਿਚ ਇਕ ਇਤਿਹਾਸਕ ਸਮਝੌਤਾ ਕੀਤਾ ਸੀ। ਇਸ ਦੇ ਤਹਿਤ ਇਜ਼ਰਾਇਲ ਨੇ ਫਲਸਤੀਨ ਦੇ ਵੈਸਟ ਬੈਂਕ ਇਲਾਕੇ ਵਿਚ ਆਪਣੇ ਦਾਅਵੇਦਾਰੀ ਛੱਡਣ ਨੂੰ ਤਿਆਰ ਹੋ ਗਿਆ ਹੈ। ਉਥੇ ਯੂ. ਏ. ਈ., ਇਜ਼ਰਾਇਲ ਤੋਂ ਪਹਿਲਾਂ ਡਿਪਲੋਮੈਟਿਕ ਸਬੰਧ ਬਹਾਲ ਕਰਨ ਨੂੰ ਰਾਜ਼ੀ ਹੋ ਗਿਆ ਸੀ। ਅਜਿਹਾ ਕਰਨ ਵਾਲਾ ਉਹ ਪਹਿਲਾ ਖਾੜ੍ਹੀ ਦੇਸ਼ ਬਣ ਗਿਆ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮਝੌਤੇ ਨੂੰ ਤਿਆਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ 13 ਅਗਸਤ ਨੂੰ ਇਸ ਦਾ ਐਲਾਨ ਕੀਤਾ ਸੀ। ਓਵਲ ਦਫਤਰ ਤੋਂ ਟਰੰਪ ਨੇ ਕਿਹਾ ਸੀ ਕਿ 49 ਸਾਲਾਂ ਬਾਅਦ, ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਆਪਣੇ ਡਿਪਲੋਮੈਟਿਕ ਸਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਆਮ ਬਣਾਉਣਗੇ।
ਇਜ਼ਰਾਇਲ ਦੇ PM ਨੇ ਚੋਣਾਂ ਜਿੱਤਣ 'ਤੇ ਬਾਇਡੇਨ ਨੂੰ ਦਿੱਤੀ ਵਧਾਈ ਤੇ ਟਰੰਪ ਦਾ ਕੀਤਾ ਧੰਨਵਾਦ
NEXT STORY