ਲਾਹੌਰ— ਪਾਕਿਸਤਾਨ ਦੇ ਇਤਿਹਾਸ ਵਿਚ 1947 ਤੋਂ ਬਾਅਦ ਪਹਿਲੀ ਵਾਰ ਇਕ ਸਿੱਖ ਸੰਸਦ ਮੈਂਬਰ ਨੂੰ ਪਾਰਲੀਮੈਂਟ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਰਦਾਰ ਮਹਿੰਦਰਪਾਲ ਸਿੰਘ ਨੂੰ ਕਿਹੜਾ ਵਿਭਾਗ ਸੌਂਪਿਆ ਜਾਵੇਗਾ ਇਸ ਦਾ ਐਲਾਨ ਅਗਲੇ ਕੁਝ ਦਿਨਾਂ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ।

ਮੰਗਲਵਾਰ ਨੂੰ ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਮਹਿੰਦਰਪਾਲ ਨੇ ਕਿਹਾ ਕਿ ਇਹ ਫੈਸਲਾ ਦੇਸ਼ ਵਿੱਚ ਘੱਟ ਗਿਣਤੀ ਦੇ ਅਧਿਕਾਰਾਂ ਲਈ ਆਜ਼ਾਦੀ ਦਾ ਇਕ ਸਬੂਤ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਮੂਹਾਂ ਦੇ ਨੁਮਾਇੰਦਿਆਂ ਦੀ ਵਧਦੀ ਗਿਣਤੀ ਨੂੰ ਮਹੱਤਵਪੂਰਣ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜੋ ਪਿਛਲੇ ਸਾਲ ਪੰਜਾਬ ਦੇ ਗਵਰਨਰ ਦੇ ਪਬਲਿਕ ਰਿਲੇਸ਼ਨਸ ਅਫ਼ਸਰ (ਪੀ.ਪੀ.) ਦੇ ਤੌਰ ਤੇ ਸਿੱਖ ਨੌਜਵਾਨ ਦੀ ਨਿਯੁਕਤੀ ਦਾ ਹਵਾਲਾ ਦੇ ਰਹੇ ਸਨ।

ਪੰਜਾਬੀ ਸਿੱਖ ਦੇ ਕਤਲ ਮਾਮਲੇ 'ਚ ਅਮਰੀਕਨ ਨੂੰ 17 ਸਾਲ ਦੀ ਕੈਦ
NEXT STORY