ਰਿਆਦ: ਸਾਊਦੀ ਅਰਬ ਨੇ ਹਜ ਲਈ ਆਉਣ ਵਾਲੇ ਭਾਰਤੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਹੱਜ ਲਈ ਜੇਦਾਹ ਪਹੁੰਚਣ ਵਾਲੇ ਭਾਰਤੀਆਂ ਨੂੰ ਹਰਮੇਨ ਹਾਈ ਸਪੀਡ ਟਰੇਨ ਰਾਹੀਂ ਮੱਕਾ ਜਾਣ ਦਾ ਮੌਕਾ ਮਿਲੇਗਾ। ਇਸ ਨਾਲ ਉਨ੍ਹਾਂ ਦੀ ਤੀਰਥ ਯਾਤਰਾ ਹੋਰ ਸੁਖਾਲੀ ਹੋਵੇਗੀ। ਭਾਰਤੀ ਸ਼ਰਧਾਲੂ ਰਵਾਇਤੀ ਤੌਰ 'ਤੇ ਅਜੇ ਵੀ ਜੇਦਾਹ ਤੋਂ ਮੱਕਾ ਜਾਣ ਲਈ ਸਾਊਦੀ ਅਰਬ ਦੀਆਂ ਬੱਸਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ ਇਸ ਸਾਲ ਜੇਦਾਹ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸਾਊਦੀ ਅਧਿਕਾਰੀਆਂ ਦੇ ਸਹਿਯੋਗ ਨਾਲ ਹਾਈ ਸਪੀਡ ਰੇਲ ਸੇਵਾ ਦੀ ਵਰਤੋਂ ਕਰਦੇ ਹੋਏ ਲਗਭਗ 32,000 ਭਾਰਤੀ ਹਾਜੀਆਂ ਦੀ ਆਵਾਜਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਜੇਦਾਹ ਤੋਂ ਮੱਕਾ ਦੀ ਯਾਤਰਾ ਦਾ ਸਮਾਂ ਘੱਟ ਜਾਵੇਗਾ
WION ਨਿਊਜ਼ ਅਨੁਸਾਰ ਇਹ ਨਵੀਂ ਪਹਿਲ ਹਜ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਆਰਾਮਦਾਇਕ ਯਾਤਰਾ ਵਿੱਚ ਮਦਦ ਕਰੇਗੀ। ਇਸ ਨਾਲ ਜੇਦਾਹ ਅਤੇ ਮੱਕਾ ਵਿਚਕਾਰ ਯਾਤਰਾ ਦੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ। ਹਰਮਨ ਹਾਈ-ਸਪੀਡ ਟਰੇਨ 300 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੱਕ ਪਹੁੰਚਣ ਦੇ ਸਮਰੱਥ ਹੈ, ਬੱਸ ਸੇਵਾ ਦੇ ਮੁਕਾਬਲੇ ਸਫ਼ਰ ਦੇ ਸਮੇਂ ਨੂੰ ਅੱਧਾ ਕਰ ਦਿੰਦੀ ਹੈ। ਸਾਊਦੀ ਅਰਬ ਦੇ ਇਸ ਫ਼ੈਸਲੇ ਨੂੰ ਤੀਰਥ ਯਾਤਰਾ ਲਈ ਲੌਜਿਸਟਿਕ ਸਿਸਟਮ ਵਿੱਚ ਇੱਕ ਮਹੱਤਵਪੂਰਨ ਸੁਧਾਰ ਮੰਨਿਆ ਜਾ ਰਿਹਾ ਹੈ, ਜਿਸ ਨਾਲ ਹਾਜੀਆਂ ਦੇ ਸਮੁੱਚੇ ਅਨੁਭਵ ਵਿੱਚ ਵਾਧਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਕਈ ਸੂਬਿਆਂ 'ਚ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, 15 ਲੋਕਾਂ ਦੀ ਮੌਤ (ਤਸਵੀਰਾਂ)
ਭਾਰਤੀ ਰਾਜਦੂਤ ਨੇ ਕੀਤਾ ਉਦਘਾਟਨ
ਇਸ ਨਵੀਂ ਸੇਵਾ ਦਾ ਉਦਘਾਟਨ 26 ਮਈ ਨੂੰ ਭਾਰਤ ਅਤੇ ਸਾਊਦੀ ਅਰਬ ਦੇ ਪ੍ਰਮੁੱਖ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਇਸ ਦੌਰਾਨ ਸਾਊਦੀ ਅਰਬ ਵਿੱਚ ਭਾਰਤੀ ਰਾਜਦੂਤ ਡਾਕਟਰ ਸੁਹੇਲ ਅਜਾਜ਼ ਖਾਨ ਅਤੇ ਕੌਂਸਲ ਜਨਰਲ ਮੁਹੰਮਦ ਸ਼ਾਹਿਦ ਆਲਮ ਨੇ ਜੇਦਾਹ ਹਵਾਈ ਅੱਡੇ ਤੋਂ ਮੱਕਾ ਜਾਣ ਵਾਲੀ ਰੇਲਗੱਡੀ ਵਿੱਚ ਭਾਰਤੀ ਸ਼ਰਧਾਲੂਆਂ ਦੇ ਪਹਿਲੇ ਜਥੇ ਦੀ ਅਗਵਾਈ ਕੀਤੀ। ਰਾਜਦੂਤ ਡਾਕਟਰ ਸੁਹੇਲ ਅਜਾਜ਼ ਖਾਨ ਨੇ ਕਿਹਾ, "ਇਹ ਨਾ ਸਿਰਫ ਭਾਰਤੀ ਸ਼ਰਧਾਲੂਆਂ ਲਈ ਪਹਿਲਾ ਹੈ, ਸਗੋਂ ਸਾਊਦੀ ਅਧਿਕਾਰੀਆਂ ਲਈ ਹਾਜੀਆਂ ਨੂੰ ਜੇਦਾਹ ਹਵਾਈ ਅੱਡੇ ਤੋਂ ਸਿੱਧੇ ਮੱਕਾ ਤੱਕ ਰੇਲ ਗੱਡੀ ਰਾਹੀਂ ਪਹੁੰਚਾਉਣ ਦਾ ਪਹਿਲਾ ਮੌਕਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਦੇ ਕਈ ਸੂਬਿਆਂ 'ਚ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, 18 ਲੋਕਾਂ ਦੀ ਮੌਤ (ਤਸਵੀਰਾਂ)
NEXT STORY