ਕਰਾਚੀ— ਸਿੰਧ ਸੂਬੇ 'ਚ ਇਕ ਸੀਮੇਂਟ ਫੈਕਟਰੀ 'ਚ ਹੋਏ ਧਮਾਕੇ 'ਚ ਮੰਗਲਵਾਰ ਨੂੰ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਫੈਕਟਰੀ 'ਚ ਇਕ ਬੰਬ ਨੂੰ ਨਕਾਰਾ ਕਰਨ ਦੌਰਾਨ ਇਹ ਹਾਦਸਾ ਹੋਇਆ। ਮਰਨ ਵਾਲਿਆਂ 'ਚ ਦੋ ਸੁਰੱਖਿਆ ਕਰਮਚਾਰੀ ਸ਼ਾਮਲ ਹਨ।
ਡੀ.ਆਈ.ਜੀ. ਸੁਕੂਰ ਅਕਬਰ ਮਾਲਹੀ ਨੇ ਦੱਸਿਆ ਕਿ ਮੋਹਰਮ 'ਤੋਂ ਪਹਿਲਾਂ ਤਲਾਸ਼ੀ ਅਭਿਆਨ 'ਚ ਫੈਕਟਰੀ ਦੇ ਗੋਦਾਮ 'ਚ ਧਮਾਕਾਖੇਜ਼ ਸਮਗਰੀ ਰੱਖੀ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਬੰਬ ਨਿਰੋਧਕ ਦਸਤਾ ਇਸ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸੇ ਦੌਰਾਨ ਧਮਾਕਾ ਹੋ ਗਿਆ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਇੰਨਾਂ ਸ਼ਕਤੀਸ਼ਾਲੀ ਸੀ ਕਿ ਰੇਂਜਰ ਅਧਿਕਾਰੀਆਂ ਸਮੇਤ 8 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਵੈਨਕੂਵਰ 'ਚ ਚੈਕਿੰਗ ਦੌਰਾਨ 94 ਫੀਸਦੀ ਕਮਰਸ਼ੀਅਲ ਵਾਹਨ 'ਫੇਲ'
NEXT STORY