ਕੀਵ (ਏਜੰਸੀ)- ਯੂਕ੍ਰੇਨੀ ਸ਼ਹਿਰਾਂ ਅਤੇ ਨਗਰਾਂ 'ਤੇ ਰਾਤ ਭਰ ਰੂਸੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ 5 ਲੋਕ ਮਾਰੇ ਗਏ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕ੍ਰੇਨੀ ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਯੂਕ੍ਰੇਨੀ ਸ਼ਹਿਰ ਪੋਲਟਾਵਾ ਵਿੱਚ ਇੱਕ ਅਪਾਰਟਮੈਂਟ 'ਤੇ ਰੂਸੀ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।
ਪੋਲਟਾਵਾ ਖੇਤਰ ਦੇ ਕਾਰਜਕਾਰੀ ਗਵਰਨਰ ਵੋਲੋਦੀਮੀਰ ਕੋਹੁਤ ਨੇ ਕਿਹਾ ਕਿ ਹਮਲੇ ਵਿੱਚ ਅੰਸ਼ਕ ਤੌਰ 'ਤੇ ਢਹਿ ਗਈ 5 ਮੰਜ਼ਿਲਾ ਇਮਾਰਤ ਵਿੱਚੋਂ ਲਗਭਗ 21 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਬਚਾਅ ਟੀਮਾਂ ਅਜੇ ਵੀ ਘਟਨਾ ਸਥਾਨ 'ਤੇ ਮੌਜੂਦ ਹਨ। ਦੂਜੇ ਪਾਸੇ, ਖਾਰਕਿਵ ਖੇਤਰ ਵਿੱਚ ਇੱਕ ਡਿੱਗੇ ਹੋਏ ਡਰੋਨ ਦੇ ਮਲਬੇ ਵਿੱਚੋਂ ਇੱਕ 60 ਸਾਲਾ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਖਾਰਕਿਵ ਦੇ ਗਵਰਨਰ ਓਲੇਹ ਸਿਨਿਹੁਬੋਵ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ, "ਬੀਤੀ ਰਾਤ, ਰੂਸ ਨੇ ਕਈ ਤਰ੍ਹਾਂ ਦੇ ਹਥਿਆਰਾਂ - ਮਿਜ਼ਾਈਲਾਂ, ਹਮਲਾਵਰ ਡਰੋਨ ਅਤੇ ਹਵਾਈ ਬੰਬਾਂ ਦੀ ਵਰਤੋਂ ਕਰਕੇ ਸਾਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ।"
ਬਿਰਧ ਆਸ਼ਰਮ 'ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ, 8 ਜ਼ਖਮੀ
NEXT STORY