ਜੁਬਾ-ਦੱਖਣੀ ਸੂਡਾਨ 'ਚ ਰਾਜਧਾਨੀ ਜੁਬਾ 'ਚ ਮੰਗਲਵਾਰ ਨੂੰ ਇਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਚਾਲਕ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦਿੱਤੀ। ਇਹ ਅਜੇ ਪਤਾ ਨਹੀਂ ਚਲ ਸਕਿਆ ਹੈ ਕਿ ਜੁਬਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਆਪਟੀਜ਼ਮ ਐਵੀਏਸ਼ਨ ਲਿਮਟਿਡ ਦਾ ਇਹ ਕਾਰਗੋ ਜਹਾਜ਼ ਕਿਸ ਕਾਰਨ ਹਾਦਸਾਗ੍ਰਸਤ ਹੋ ਗਿਆ।
ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਪ੍ਰਗਟਾਈ ਸਹਿਮਤੀ
ਜਹਾਜ਼ ਦੇਸ਼ ਦੇ ਉੱਤਰੀ ਹਿੱਸੇ 'ਚ ਸਥਿਤ ਅਪਰ ਨਾਇਲ ਸੂਬੇ ਦੇ ਮਾਬਨ ਕਾਊਂਟੀ ਜਾ ਰਿਹਾ ਸੀ। ਹਵਾਈ ਅੱਡੇ ਦੇ ਨਿਰਦੇਸ਼ਕ ਕੁਰ ਕੁਓਲ ਨੇ ਐਸੋਸੀਏਟੇਡ ਪ੍ਰੈੱਸ ਨੂੰ ਦੱਸਿਆ ਕਿ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਨੇ ਕਿਹਾ ਕਿ ਦੋ ਰੂਸੀ ਨਾਗਰਿਕ ਅਤੇ ਦੱਖਣੀ ਸੂਡਾਨ ਦੇ ਨਾਗਰਿਕ ਮਾਰੇ ਗਏ। ਚਾਰਟਰਡ ਜਹਾਜ਼ ਐਂਟੋਨੋਵ ਈਂਧਨ ਕਾਰਗੋ ਲੈ ਜਾ ਰਿਹਾ ਸੀ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਕਾਰਨ ਇਕ ਫਿਰ ਹੋਈਆਂ ਰਿਕਾਰਡ ਮੌਤਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਪ੍ਰਗਟਾਈ ਸਹਿਮਤੀ
NEXT STORY