ਵਾਸ਼ਿੰਗਟਨ (ਭਾਸ਼ਾ)- ਡੈਮੋਕ੍ਰੇਟਿਕ ਪਾਰਟੀ ਦੇ ਘੱਟੋ-ਘੱਟ 5 ਸੰਸਦ ਮੈਂਬਰਾਂ ਨੇ ਐਤਵਾਰ ਨੂੰ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਕਿਹਾ ਕਿ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਜੋਅ ਬਾਈਡੇਨ ਨੂੰ ਬਾਹਰ ਹੋ ਜਾਣਾ ਚਾਹੀਦਾ। ਕਈ ਸਮਾਚਾਰਾਂ 'ਚ ਇਹ ਜਾਣਕਾਰੀ ਦਿੱਤੀ ਗਈ। ਅਟਲਾਂਟਾ 'ਚ 27 ਜੂਨ ਨੂੰ ਹੋਈ ਬਹਿਸ 'ਚ ਰਿਪਬਲਿਕਨ ਪਾਰਟੀ ਤੋਂ ਆਪਣੇ ਮੁਕਾਬਲੇਬਾਜ਼ ਡੋਨਾਲਡ ਟਰੰਪ ਖ਼ਿਲਾਫ਼ ਬਾਈਡੇਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਵਲੋਂ ਫੋਨ 'ਤੇ ਕੀਤੀ ਗਈ ਚਰਚਾ ਦੌਰਾਨ ਸੰਸਦ ਮੈਂਬਰਾਂ-ਜੇਰੀ ਨਾਡਲਰ, ਮਾਰਕ ਤਾਕਾਨੋ, ਜੋਅ ਮੋਰੇਲ, ਟੇਡ ਲਿਊ ਅਤੇ ਏਡਮ ਸਮਿਥ ਨੇ ਆਪਣੇ ਵਿਚਾਰ ਜ਼ਾਹਰ ਕੀਤੇ। ਬਹਿਸ 'ਚ ਆਪਣੇ ਪ੍ਰਦਰਸ਼ਨ ਨੂੰ ਖੁਦ ਬਾਈਡੇਨ ਨੇ 'ਇਕ ਬੁਰੀ ਰਾਤ' ਦੱਸਿਆ ਹੈ।
ਉਨ੍ਹਾਂ ਦੀ ਲੋਕਪ੍ਰਿਯਤਾ ਦੀ ਰੇਟਿੰਗ 'ਚ ਗਿਰਾਵਟ ਈ ਹੈ ਅਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਸਹਿਯੋਗੀਆਂ ਨੇ ਉਨ੍ਹਾਂ ਦੀ ਸਿਹਤ ਅਤੇ ਆਉਣ ਵਾਲੇ ਚਾਰ ਸਾਲਾਂ ਤੱਕ ਸ਼ਾਸਨ ਕਰਨ ਦੀ ਉਨ੍ਹਾਂ ਦੀ ਸਮਰੱਥਾ 'ਤੇ ਸਵਾਲ ਖੜ੍ਹੇ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦੌੜ 'ਚ ਬਣੇ ਰਹਿਣਗੇ ਅਤੇ ਭਰੋਸਾ ਜਤਾਇਆ ਕਿ ਉਹ ਨਵੰਬਰ 'ਚ ਟਰੰਪ ਖ਼ਿਲਾਫ਼ ਚੋਣ ਜਿੱਤਣਗੇ। ਸਦਨ 'ਚ ਘੱਟ ਗਿਣਤੀ ਦੇ ਨੇਤਾ ਹਕੀਮ ਜੇਫਰੀਜ਼ ਨੇ 27 ਜੂਨ ਨੂੰ ਬਾਈਡੇਨ ਅਤੇ ਟਰੰਪ ਵਿਚਾਲੇ ਬਹਿਸ ਤੋਂ ਬਾਅਦ ਰਾਜਨੀਤਕ ਦ੍ਰਿਸ਼ 'ਤੇ ਪ੍ਰਤੀਨਿਧੀ ਸਭਾ 'ਚ ਆਪਣੀ ਪਾਰਟੀ ਦੇ ਸਹਿਯੋਗੀਆਂ ਤੋਂ ਬਾਈਡੇਨ ਦੀ ਦਾਅਵੇਦਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ। ਖ਼ਬਰ 'ਚ ਇਹ ਵੀ ਦੱਸਿਆ ਗਿਆ ਕਿ ਇਸ ਬੈਠਕ ਤੋਂ ਪਹਿਲੇ ਹੀ ਕਈ ਸੀਨੀਅਰ ਨੇਤਾਵਾਂ ਦਾ ਮੰਨਣਾ ਸੀ ਕਿ ਬਾਈਡੇਨ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਜਾਣਾ ਚਾਹੀਦਾ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 2 ਲੋਕਾਂ ਦੇ ਹਵਾਲੇ ਤੋਂ ਖ਼ਬਰ 'ਚ ਦੱਸਿਆ ਗਿਆ ਕਿ ਹਥਿਆਰਬੰਦ ਸੇਵਾ ਕਮੇਟੀ ਦੇ ਮੈਂਬਰ ਸਮਿਥ ਨੇ ਕਿਹਾ ਕਿ ਬਾਈਡੇਨ ਦੇ ਜਾਣ ਦਾ ਸਮਾਂ ਆ ਗਿਆ ਹੈ। ਚਾਰ ਸੰਸਦ ਮੈਂਬਰਾਂ ਨੇ ਵੀ ਇਹੀ ਵਿਚਾਰ ਜ਼ਾਹਰ ਕੀਤੇ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਬਾਈਡੇਨ ਲਈ ਇਸ ਦੌੜ ਤੋਂ ਬਾਹਰ ਜਾਣ ਦਾ ਸਮਾਂ ਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੱਖਣੀ ਕੋਰੀਆ ਹੜਤਾਲੀ ਡਾਕਟਰਾਂ ਦੇ ਲਾਇਸੈਂਸ ਮੁਅੱਤਲ ਕਰਨ ਦੀ ਯੋਜਨਾ ਲਵੇਗਾ ਵਾਪਸ
NEXT STORY