ਲਾਹੌਰ— ਪਾਕਿਸਤਾਨ 'ਚ ਇਕ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਹੇ ਇਸਲਾਮਿਕ ਸਟੇਟ (ਆਈ.ਐੱਸ) ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋ ਧਮਾਕਾਖੇਜ ਸਮਗਰੀ ਦੀ ਵੱਡੀ ਖੇਪ ਬਰਾਮਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਲਾਹੌਰ ਤੋਂ ਕਰੀਬ 180 ਕਿਲੋਮੀਟਰ ਦੂਰ ਸਥਿਤ ਮਿਆਲਕੋਟ ਜਿਲੇ ਦੇ ਸੰਵੇਦਨਸ਼ੀਲ ਸਥਾਪਨਾਵਾਂ 'ਤੇ ਹਮਲੇ ਦੀ ਸਾਜਿਸ਼ ਰਚ ਰਹੇ ਸਨ। ਇਨ੍ਹਾਂ ਅੱਤਵਾਦੀਆਂ ਦੇ ਵਿਰੁੱਧ ਅੱਤਵਾਦੀ ਰੋਧੀ ਅਧਿਨਿਅਮ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਪਾਸੋ 3,400 ਗ੍ਰਾਮ ਧਮਾਕਾਖੇਜ ਸਮਗਰੀ, 100 ਇੰਚ ਦਾ ਸੇਫਟੀ ਫਿਊਜ਼, ਪੰਜ ਗੈਰ ਇਲੈਕਟਰਿਕ ਡੇਟੋਨੋਟਰ ਅਤੇ ਨਕਸ਼ੇ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲਸ ਦੇ ਅੱਤਵਾਦੀ ਰੋਧੀ ਵਿਭਾਗ ਨੇ ਸਿਆਲਕੋਟ 'ਚ ਮਾਰੇ ਗਏ ਛਾਪੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਦੱਸਣਯੋਗ ਹੈ ਕਿ ਆਈ.ਐਸ.ਆਈ.ਐਸ. ਨੇ ਇਕ ਮਹਿਲਾ ਸਮੇਤ 2 ਚੀਨੀ ਨਾਗਰੀਕਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਜਿਨ੍ਹਾਂ ਨੂੰ ਹਾਲ 'ਚ ਹੀ ਬਲੂਚਿਸਤਾਨ ਸੂਬੇ ਤੋਂ ਅਗਵਾ ਕੀਤਾ ਗਿਆ ਸੀ।
ਇਰਾਕ 'ਚ ਆਈ.ਐੱਸ. ਦਾ ਹਮਲਾ, 15 ਦੀ ਮੌਤ
NEXT STORY